28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਟੈਕਸਾਸ ਦੇੇ ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ 135 ਹੋਈ

ਅਜੀਤ ਡੈਸਕ 22-07-2025
ਸੈਕਰਾਮੈਂਟੋ, 21 ਜੁਲਾਈ (ਹੁਸਨ ਲੜੋਆ ਬੰਗਾ)-ਕੇਰ ਕਾਊਾਟੀ, ਟੈਕਸਾਸ 'ਚ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇੇ ਹੁਣ ਤੱਕ 135 ਹੋ ਚੁੱਕੀ ਹੈ | ਜਦਕਿ 3 ਵਿਅਕਤੀ ਅਜੇ ਵੀ ਲਾਪਤਾ ਹਨ | ਕੇਰਵਿਲੇ ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਥਾਨਕ ਤੇ ਰਾਜ ਦੀਆਂ ਏਜੰਸੀਆਂ ਵੱਲੋਂ ਲਾਪਤਾ ਵਿਅਕਤੀਆਂ ਦਾ ਪਤਾ ਲਾਉਣ ਲਈ ਕੀਤੇ ਗਏ ਯਤਨਾਂ ਸਦਕਾ ਪਤਾ ਲੱਗਾ ਹੈ ਕਿ ਬਹੁਤ ਸਾਰੇ ਲੋਕ ਜੋ ਸ਼ੁਰੂ 'ਚ ਲਾਪਤਾ ਸਨ, ਉਹ ਠੀਕ ਠਾਕ ਹਨ ਇਸ ਲਈ ਉਨਾਂ ਨੂੰ ਲਾਪਤਾ ਵਿਅਕਤੀਆਂ ਦੀ ਸੂਚੀ 'ਚੋਂ ਕੱਢ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਲਾਪਤਾ ਵਿਅਕਤੀਆਂ ਦੀ ਗਿਣਤੀ ਲਗਭਗ 100 ਦੇ ਕਰੀਬ ਸੀ | ਭਾਰੀ ਮੀਂਹ ਕਾਰਨ 4 ਜੁਲਾਈ ਨੂੰ ਆਏ ਹੜ੍ਹਾਂ ਕਾਰਨ ਕੇਂਦਰੀ ਟੈਕਸਾਸ 'ਚ ਗੁਆਡਾਲੂਪ ਦਰਿਆ ਦੇ ਨਾਲ ਰਹਿੰਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ | ਇਥੇ ਛੋਟੀਆਂ ਬੱਚੀਆਂ ਦਾ ਲੱਗਾ ਗਰਮ ਰੁੱਤ ਦਾ ਕੈਂਪ ਬੁਰੀ ਤਰਾਂ ਪ੍ਰਭਾਵਿਤ ਹੋਇਆ ਸੀ ਤੇ 30 ਤੋਂ ਵੱਧ ਬੱਚੀਆਂ ਨੇ ਆਪਣੀ ਜਾਨ ਗਵਾ ਦਿੱਤੀ ਸੀ |
ਪਿਛਲੀ ਖ਼ਬਰ ਜਗਜੀਤ ਨੌਸ਼ਹਿਰਵੀ ਦੀ 'ਹਾਲ ਉਥਾਈਾ ਕਹੀਏ' ਪੁਸਤਕ ਅਗਲੀ ਖ਼ਬਰ ਨਿਤਿਸ਼ ਕੁਮਾਰ ਰੈਡੀ ਇੰਗਲੈਂਡ ਦੌਰੇ ਤੋਂ ਬਾਹਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।