ਮੈਨਚੈਸਟਰ, 21 ਜੁਲਾਈ (ਪੀ. ਟੀ. ਆਈ.)-ਭਾਰਤੀ ਆਲਰਾਊਾਡਰ ਨਿਤਿਸ਼ ਕੁਮਾਰ ਰੈਡੀ ਨੂੰ ਗੋਡੇ ਦੀ ਸੱਟ ਕਾਰਨ ਇੰਗਲੈਂਡ ਵਿਰੁੱਧ ਬਾਕੀ ਲੜੀ ਤੋਂ ਬਾਹਰ ਕਰ ਦਿੱਤਾ ਗਿਆ ਹੈ | ਦੂਜੇ ਅਤੇ ਤੀਜੇ ਟੈਸਟ 'ਚ ਸ਼ਾਮਿਲ ਰੈਡੀ ਨੂੰ ਬੀਤੇ ਦਿਨ ਜਿਮ 'ਚ ਸਿਖਲਾਈ ਦੌਰਾਨ ਸੱਟ ਲੱਗੀ, ਜਿਸ ਦੇ ਸਕੈਨ ਤੋਂ ਲਿਗਾਮੈਂਟ ਨੂੰ ਨੁਕਸਾਨ ਹੋਣ ਦਾ ਖੁਲਾਸਾ ਹੋਇਆ | ਨਿਤਿਸ਼ ਕੁਮਾਰ ਰੈਡੀ ਨੂੰ ਖੱਬੇ ਗੋਡੇ ਦੀ ਸੱਟ ਕਾਰਨ ਬਾਕੀ 2 ਟੈਸਟਾਂ ਤੋਂ ਬਾਹਰ ਹੋਣਾ ਪਵੇਗਾ | ਬੀ.ਸੀ.ਸੀ.ਆਈ. ਨੇ ਇਕ ਪ੍ਰੈਸ ਰਿਲੀਜ਼ 'ਚ ਕਿਹਾ ਕਿ ਨਿਤਿਸ਼ ਘਰ ਵਾਪਸ ਆ ਜਾਣਗੇ ਤੇ ਟੀਮ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੀ ਹੈ | ਭਾਰਤ-ਇੰਗਲੈਂਡ ਵਿਚਕਾਰ ਚੌਥਾ ਟੈਸਟ ਮੈਚ ਬੁੱਧਵਾਰ ਨੂੰ ਓਲਡ ਟਰੈਫੋਰਡ ਵਿਖੇ 23 ਜੁਲਾਈ ਨੂੰ ਸ਼ੁਰੂ ਹੋਵੇਗਾ | ਮੇਜ਼ਬਾਨ ਇੰਗਲੈਂਡ ਐਂਡਰਸਨ ਤੇਂਦੁਲਕਰ ਟਰਾਫੀ ਦੇ 5 ਮੈਚਾਂ ਦੀ ਲੜੀ 'ਚ 2-1 ਨਾਲ ਅੱਗੇ ਹੈ |
ਨਿਤਿਸ਼ ਕੁਮਾਰ ਰੈਡੀ ਇੰਗਲੈਂਡ ਦੌਰੇ ਤੋਂ ਬਾਹਰ <br/>
ਅਜੀਤ ਡੈਸਕ
22-07-2025