ਪੈਰਿਸ, 21 ਜੁਲਾਈ (ਏਜੰਸੀ)-ਐਲਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਨੇ ਫਰਾਂਸੀਸੀ ਵਕੀਲਾਂ ਵੱਲੋਂ ਕਥਿਤ ਡੇਟਾ ਨਾਲ ਛੇੜਛਾੜ ਤੇ ਧੋਖਾਧੜੀ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਤੇ ਇਨ੍ਹਾਂ ਦੋਸ਼ਾਂ ਨੂੰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਦੱਸਿਆ | 'ਐਕਸ' ਇਸ ਮਹੀਨੇ ਦੇ ਸ਼ੁਰੂ 'ਚ ਪੈਰਿਸ ਦੇ ਵਕੀਲ ਦੇ ਦਫਤਰ ਤੋਂ ਇਕ ਘੋਸ਼ਣਾ ਦਾ ਜਵਾਬ ਦੇ ਰਿਹਾ ਸੀ, ਜਿਸ 'ਚ ਕਿਹਾ ਗਿਆ ਸੀ ਕਿ ਇਹ 2 ਕਥਿਤ ਅਪਰਾਧਾਂ ਦੀ ਜਾਂਚ ਸ਼ੁਰੂ ਕਰ ਰਿਹਾ ਹੈ | ਪਲੇਟਫਾਰਮ ਨੇ ਕਿਹਾ ਕਿ ਫਰਾਂਸੀਸੀ ਅਧਿਕਾਰੀਆਂ ਵਲੋਂ ਲਗਾਏ ਦੋਸ਼ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਹਨ | 'ਐਕਸ' ਸਪੱਸ਼ਟ ਤੌਰ 'ਤੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਹੈ |