28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਪ੍ਰਤਾਪ ਸਿੰਘ ਬਾਜਵਾ 31 ਜੁਲਾਈ ਨੂੰ ਜਾਣਗੇ ਬਿ੍ਸਬੇਨ

ਅਜੀਤ ਡੈਸਕ 22-07-2025
ਬਿ੍ਸਬੇਨ, 21 ਜੁਲਾਈ (ਮਹਿੰਦਰ ਪਾਲ ਸਿੰਘ ਕਾਹਲੋਂ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ 31 ਜੁਲਾਈ ਤੇ 1 ਅਗਸਤ ਨੂੰ ਬਿ੍ਸਬੇਨ ਦੇ ਦੌਰੇ 'ਤੇ ਆ ਰਹੇ ਨੇ | ਇਹ ਦੌਰਾ ਬਹੁਤ ਹੀ ਖਾਸ ਹੈ, ਕਿਉਂਕਿ ਉਹ ਇੱਥੇ ਵੱਸਦੇ ਪੰਜਾਬੀਆਂ ਨੂੰ ਮਿਲਣ, ਉਹਨਾਂ ਦੀਆਂ ਚਿੰਤਾਵਾਂ ਸੁਨਣ ਤੇ ਭਵਿੱਖ 'ਚ ਕੀ ਕਰਨਾ ਚਾਹੀਦਾ ਹੈ ਇਸ 'ਤੇ ਵਿਚਾਰ-ਚਰਚਾ ਕਰਨ ਆ ਰਹੇ ਨੇ | ਇਸ ਦੌਰੇ ਨੂੰ ਲੈ ਕੇ ਬਿ੍ਸਬੇਨ ਦੇ ਪੰਜਾਬੀ ਭਾਈਚਾਰੇ 'ਚ ਕਾਫੀ ਜੋਸ਼ ਤੇ ਉਤਸ਼ਾਹ ਹੈ | ਕਈ ਸਮਾਗਮਾਂ ਦੀ ਯੋਜਨਾ ਬਣਾਈ ਗਈ ਹੈ ਜਿੱਥੇ ਪ੍ਰਤਾਪ ਸਿੰਘ ਬਾਜਵਾ ਲੋਕਾਂ ਨਾਲ ਰੂ-ਬ-ਰੂ ਹੋਣਗੇ, ਸਵਾਲ ਸੁਣਣਗੇ ਤੇ ਖੁੱਲੀ ਗੱਲਬਾਤ ਕਰਨਗੇ | ਇਹ ਸਿਰਫ ਇਕ ਸਿਆਸੀ ਦੌਰਾ ਨਹੀਂ, ਸਗੋਂ ਇਹ ਇਕ ਮੌਕਾ ਹੈ ਇੱਥੇ ਵੱਸਦੇ ਪੰਜਾਬੀਆਂ ਲਈ ਕਿ ਉਹ ਆਪਣੀ ਆਵਾਜ਼ ਪੰਜਾਬ ਦੀ ਰਾਜਨੀਤੀ ਤੱਕ ਪਹੁੰਚਾ ਸਕਣ | ਇਹ ਜਾਣਕਾਰੀ ਸਰ ਬਰਨਾਰਡ ਮਲਿਕ, ਹਰਪ੍ਰੀਤ ਸਿੰਘ ਕੋਹਲੀ, ਐਡਵੋਕੇਟ ਗੁਰਪ੍ਰੀਤ ਬੱਲ, ਜਗਦੀਪ ਸਿੰਘ ਸੰਧੂ, ਅਮਰਦੀਪ ਸਿੰਘ ਸੰਧੂ, ਰੋਹਿਤ ਪਾਠਕ ਅਤੇ ਰੋਕੀ ਭੁੱਲਰ ਵੱਲੋਂ ਸਾਂਝੀ ਕੀਤੀ ਗਈ |
ਪਿਛਲੀ ਖ਼ਬਰ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਸਮਰਥਨ ਘਟਿਆ ਅਗਲੀ ਖ਼ਬਰ ਭਾਰਤ ਅਕਤੂਬਰ-ਨਵੰਬਰ 'ਚ ਸ਼ਤਰੰਜ ਵਿਸ਼ਵ ਕੱਪ ਦੀ ਕਰੇਗਾ ਮੇਜ਼ਬਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।