28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਭਾਰਤ ਅਕਤੂਬਰ-ਨਵੰਬਰ 'ਚ ਸ਼ਤਰੰਜ ਵਿਸ਼ਵ ਕੱਪ ਦੀ ਕਰੇਗਾ ਮੇਜ਼ਬਾਨੀ

ਅਜੀਤ ਡੈਸਕ 22-07-2025

ਨਵੀਂ ਦਿੱਲੀ, 21 ਜੁਲਾਈ (ਪੀ. ਟੀ. ਆਈ.)-ਭਾਰਤ ਇਸ ਸਾਲ 30 ਅਕਤੂਬਰ ਤੋਂ 27 ਨਵੰਬਰ ਤੱਕ ਹੋਣ ਵਾਲੇ ਸ਼ਤਰੰਜ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ | ਖੇਡ ਦੀ ਗਲੋਬਲ ਗਵਰਨਿੰਗ ਬਾਡੀ ਫੀਡ ਨੇ ਅੱਜ ਇਸਦਾ ਐਲਾਨ ਕੀਤਾ | ਇਸ ਟੂਰਨਾਮੈਂਟ 'ਚ 206 ਖਿਡਾਰੀ 2026 ਫੀਡ ਕੈਂਡੀਡੇਟਸ ਟੂਰਨਾਮੈਂਟ 'ਚ ਮਨਚਾਹੇ ਖਿਤਾਬ ਤੇ ਯੋਗਤਾ ਸਥਾਨਾਂ ਲਈ ਜੂਝਦੇ ਨਜ਼ਰ ਆਉਣਗੇ | ਭਾਰਤ ਨੇ ਆਖਰੀ ਵਾਰ 2002 'ਚ ਹੈਦਰਾਬਾਦ 'ਚ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਸੀ ਜਿੱਥੇ ਵਿਸ਼ਵਨਾਥਨ ਆਨੰਦ ਨੇ ਖਿਤਾਬ ਜਿੱਤਿਆ ਸੀ | ਖਿਡਾਰੀ ਨਾਕਆਊਟ ਫਾਰਮੈਟ 'ਚ ਮੁਕਾਬਲਾ ਕਰਨਗੇ, ਜਿੱਥੇ ਹਰ ਦੌਰ 'ਚ ਹਾਰਨ ਵਾਲਾ ਖਿਡਾਰੀ ਬਾਹਰ ਹੋ ਜਾਂਦਾ ਹੈ | ਇਸ ਪ੍ਰੋਗਰਾਮ ਨੇ ਸਾਲਾਂ ਦੌਰਾਨ ਕਈ ਫਾਰਮੈਟਾਂ ਦੀ ਵਰਤੋਂ ਕੀਤੀ ਹੈ, ਪਰ 2021 ਤੋਂ, ਇਸਨੇ ਇਕ ਸਿੰਗਲ-ਐਲੀਮੀਨੇਸ਼ਨ ਫਾਰਮੈਟ ਦੀ ਪਾਲਣਾ ਕੀਤੀ ਹੈ | ਹਰ ਦੌਰ 3 ਦਿਨਾਂ ਦਾ ਹੁੰਦਾ ਹੈ: ਪਹਿਲੇ 2 ਦਿਨਾਂ 'ਚ 2 ਕਲਾਸੀਕਲ ਗੇਮਾਂ, ਜੇ ਜ਼ਰੂਰੀ ਹੋਵੇ ਤਾਂ ਤੀਜੇ ਦਿਨ ਟਾਈ-ਬ੍ਰੇਕ | 2025 ਵਿਸ਼ਵ ਕੱਪ ਦੇ ਚੋਟੀ ਦੇ 3 ਫਾਈਨਲਿਸਟ 2026 ਉਮੀਦਵਾਰ ਟੂਰਨਾਮੈਂਟ ਲਈ ਸਿੱਧੇ ਕੁਆਲੀਫਾਈ ਕਰਨਗੇ |

ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ 31 ਜੁਲਾਈ ਨੂੰ ਜਾਣਗੇ ਬਿ੍ਸਬੇਨ ਅਗਲੀ ਖ਼ਬਰ ਹਾਈ ਕੋਰਟ ਵਲੋਂ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਜ਼ਮਾਨਤ ਅਰਜ਼ੀ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।