ਲਾਸ ਏਾਜਲਸ, 19 ਜੁਲਾਈ (ਪੀ.ਟੀ.ਆਈ.)-ਅਮਰੀਕਾ ਦੇ ਲਾਸ ਏਾਜਲਸ 'ਚ ਇਕ ਕਾਰ ਭੀੜ 'ਤੇ ਚੜ੍ਹ ਗਈ, ਜਿਸ ਕਾਰਨ ਇਸ ਹਾਦਸੇ 'ਚ 30 ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 10 ਦੀ ਹਾਲਤ ਗੰਭੀਰ ਹੈ | ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 2 ਵਜੇ ਦੇ ਕਰੀਬ ਵੈਸਟ ਸੈਂਟਾ ਮੋਨਿਕਾ ਬੁਲੇਵਾਰਡ 'ਤੇ ਵਾਪਰਿਆ, ਜੋ ਕਿ ਇਕ ਸੰਗੀਤ ਸਥਾਨ ਦੇ ਨੇੜੇ ਹੈ | ਲਾਸ ਏਾਜਲਸ ਫਾਇਰ ਡਿਪਾਰਟਮੈਂਟ (ਐਲ.ਏ.ਐਫ.ਡੀ.) ਦੀ ਟੀਮ ਨੇ ਮੀਡੀਆ ਨੂੰ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਣ ਦਾ ਕੰਮ ਜਾਰੀ ਹੈ | ਅਧਿਕਾਰੀਆਂ ਨੇ ਅਜੇ ਤੱਕ ਵਾਹਨ ਜਾਂ ਡਰਾਈਵਰ ਦੀ ਪਛਾਣ ਨਹੀਂ ਕੀਤੀ ਹੈ | ਇਹ ਵੀ ਸਪੱਸ਼ਟ ਨਹੀਂ ਹੈ ਕਿ ਇਹ ਹਾਦਸਾ ਜਾਣਬੁੱਝ ਕੇ ਕੀਤਾ ਗਿਆ ਸੀ ਜਾਂ ਗਲਤੀ ਨਾਲ ਹੋਇਆ |