ਤਹਿਰਾਨ, 19 ਜੁਲਾਈ (ਏਜੰਸੀ)-ਈਰਾਨ ਦੇ ਦੱਖਣੀ ਹਿੱਸੇ 'ਚ ਇਕ ਭਿਆਨਕ ਹਾਦਸੇ 'ਚ ਬੱਸ ਪਲਟਣ ਨਾਲ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ | ਸਰਕਾਰੀ ਮੀਡੀਆ ਨੇ ਅੱਜ ਇਹ ਖ਼ਬਰ ਜਾਰੀ ਕੀਤੀ | ਫਾਰਸ ਸੂਬੇ ਦੇ ਐਮਰਜੈਂਸੀ ਸੰਗਠਨ ਦੇ ਮੁਖੀ ਮਸੂਦ ਆਬੇਦ ਨੇ ਕਿਹਾ ਕਿ ਸੂਬਾਈ ਰਾਜਧਾਨੀ ਸ਼ਿਰਾਜ਼ ਦੇ ਦੱਖਣ 'ਚ ਹੋਏ ਇਸ ਹਾਦਸੇ 'ਚ 34 ਹੋਰ ਲੋਕ ਜ਼ਖਮੀ ਹੋਏ ਹਨ | ਆਬੇਦ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ | ਉਨ੍ਹਾਂ ਕਿਹਾ ਕਿ ਕਾਰਵਾਈ ਪੂਰੀ ਹੋਣ ਤੇ ਵਿਸਤਿ੍ਤ ਜਾਂਚ ਤੋਂ ਬਾਅਦ ਵਾਧੂ ਜਾਣਕਾਰੀ ਤੇ ਅੰਤਿਮ ਅੰਕੜੇ ਐਲਾਨੇ ਜਾਣਗੇ | ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਸਵੇਰੇ 11:05 ਵਜੇ ਵਾਪਰੀ ਤੇ ਬਚਾਅ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ | ਉਨ੍ਹਾਂ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ |