ਦੀਰ ਅਲ-ਬਲਾਹ (ਗਾਜ਼ਾ ਪੱਟੀ), 19 ਜੁਲਾਈ (ਏਜੰਸੀ) ਇਜ਼ਰਾਈਲੀ ਫੌਜਾਂ ਨੇ ਦੱਖਣੀ ਗਾਜ਼ਾ 'ਚ ਇਕ ਅਮਰੀਕੀ ਅਤੇ ਇਜ਼ਰਾਈਲੀ-ਸਮਰਥਿਤ ਸਮੂਹ ਵਲੋਂ ਚਲਾਏ ਜਾ ਰਹੇ ਭੋਜਨ ਵੰਡ ਕੇਂਦਰਾਂ 'ਤੇ ਇਕੱਠੇ ਹੋਏ ਫਲਸਤੀਨੀਆਂ ਦੀ ਭੀੜ 'ਤੇ ਗੋਲੀਬਾਰੀ ਕੀਤੀ | ਜਿਸ 'ਚ ਘੱਟੋ-ਘੱਟ 32 ਲੋਕ ਮਾਰੇ ਗਏ | ਗਵਾਹਾਂ ਤੇ ਹਸਪਤਾਲ ਦੇ ਅਧਿਕਾਰੀਆਂ ਦੇ ਅਨੁਸਾਰ ਇਹ 2 ਘਟਨਾਵਾਂ ਗਾਜ਼ਾ ਹਿਊਮੈਨਟੇਰੀਅਨ ਫਾਊਾਡੇਸ਼ਨ ਵਲੋਂ ਸੰਚਾਲਿਤ ਕੇਂਦਰਾਂ ਦੇ ਨੇੜੇ ਵਾਪਰੀਆਂ | ਅਮਰੀਕਾ ਤੇ ਇਜ਼ਰਾਈਲ ਦੋਵੇਂ ਸਰਕਾਰਾਂ ਗਾਜ਼ਾ 'ਚ ਰਵਾਇਤੀ ਸੰਯੁਕਤ ਰਾਸ਼ਟਰ-ਅਗਵਾਈ ਸਹਾਇਤਾ ਵੰਡ ਪ੍ਰਣਾਲੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀਆਂ ਹਨ | ਉਨ੍ਹਾਂ ਦਾ ਦਾਅਵਾ ਹੈ ਕਿ ਹਮਾਸ ਅੱਤਵਾਦੀ ਸਪਲਾਈ ਚੋਰੀ ਕਰਦੇ ਹਨ | ਸੰਯੁਕਤ ਰਾਸ਼ਟਰ ਇਸ ਦੋਸ਼ ਤੋਂ ਇਨਕਾਰ ਕਰਦਾ ਹੈ |