02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪੰਜਾਬੀ ਸਾਹਿਤ ਨੂੰ ਸਮਰਪਿਤ ਦੂਜਾ ਅਦਬੀ ਮੇਲਾ ਸਾਊਥਾਲ 'ਚ ਸ਼ੁਰੂ <br/>

ਅਜੀਤ ਡੈਸਕ 20-07-2025
ਲੰਡਨ, 19 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਸਾਹਿਤ ਨੂੰ ਸਮਰਪਿਤ ਦੂਜਾ 2 ਦਿਨਾਂ ਅਦਬੀ ਮੇਲਾ ਸਾਊਥਾਲ ਲੰਡਨ ਅੱਜ 'ਚ ਸ਼ੁਰੂ ਹੋਇਆ | ਜਿਸ 'ਚ ਵਿਸ਼ਵ ਭਰ ਤੋਂ ਪੰਜਾਬੀ ਸਾਹਿਤ ਨਾਲ ਜੁੜੀਆਂ ਸ਼ਖ਼ਸੀਅਤਾਂ ਹਾਜ਼ਰ ਹੋਈਆਂ¢ ਇਸ ਮੌਕੇ ਫੌਜਾ ਸਿੰਘ, ਸੁਰਜੀਤ ਪਾਤਰ ਤੇ ਹੋਰਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ | ਪ੍ਰਮਿੰਦਰ ਹਰਫੋਰਡ, ਮਹਿੰਦਰਪਾਲ ਸਿੰਘ ਧਾਲੀਵਾਲ, ਅਜ਼ੀਮ ਸ਼ੇਖਰ ਨੇ ਜੀ ਆਇਆਂ ਕਿਹਾ | ਡਾ. ਆਤਮਜੀਤ ਨੇ ਸਮਾਗਮ ਦੀ ਸ਼ੁਰੂਆਤ 'ਚ ਮਾਨਵ, ਮਸ਼ੀਨ, ਕੁਦਰਤ ਤੇ ਅਦਬ ਬਾਰੇ ਪਰਚਾ ਪੜਿ੍ਹਆ | ਇਸ ਸਮਾਗਮ 'ਚ ਭਾਰਤ, ਕੈਨੇਡਾ, ਅਮਰੀਕਾ ਤੇ ਯੂਰਪ ਤੋਂ ਸਰਬਜੀਤ ਕੌਰ ਜੱਸ, ਨਰਿੰਦਰਪਾਲ ਕੌਰ, ਰੂਹੀ ਸਿੰਘ, ਡਾ. ਦੀਪਕ ਧਲੇਵਾਂ, ਡਾ. ਸੋਮਪਾਲ ਹੀਰਾ, ਡਾ: ਨਿਰਮਲ ਜੌੜਾ, ਡਾ. ਕੁਲਦੀਪ ਸਿੰਘ ਦੀਪ, ਡਾ. ਰਜਿੰਦਰ ਪਾਲ ਸਿੰਘ ਬਰਾੜ, ਡਾ. ਚਰਨਜੀਤ ਕÏਰ, ਡਾ. ਅਜੀਤਪਾਲ ਜਟਾਣਾ, ਸੇਵਾ ਸਿੰਘ ਭਾਸ਼ੋ, ਪਾਲੀ ਖਾਦਿਮ, ਅਨੂ ਬਾਲਾ, ਪੰਮੀ ਹੰਸਪਾਲ, ਜਸਵਿੰਦਰ, ਰਾਜਵੰਤ ਰਾਜ, ਗÏਤਮ, ਹਰਕੀਰਤ ਕÏਰ ਚਾਹਲ, ਮਨਜੀਤ ਕੌਰ ਗਿੱਲ, ਆਤਮਜੀਤ ਡਾ. ਨੀਲੂ ਜਰਮਨੀ, ਜੀਤ ਸੁਰਜੀਤ ਬੈਲਜੀਅਮ, ਅੰਜੂ ਫਰਾਂਸ ਹਿੱਸਾ ਲੈ ਰਹੇ ਹਨ | ਇਸ ਮÏਕੇ ਚਿੱਤਰਕਲਾ, ਪੁਸਤਕ ਪ੍ਰਦਰਸ਼ਨੀ ਅਤੇ ਦਸਤਾਰਬੰਦੀ ਕੈਂਪ ਵੀ ਲਗਾਇਆ ਗਿਆ | ਗੁਰਨਾਮ ਗਰੇਵਾਲ ਨੇ ਧੰਨਵਾਦੀ ਸ਼ਬਦ ਕਹੇ |

ਪਿਛਲੀ ਖ਼ਬਰ ਰਾਸ਼ਟਰੀ ਖੇਡ ਸ਼ਾਸਨ ਬਿੱਲ ਭਾਰਤ ਲਈ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ-ਰਿਜਿਜੂ <br/> ਅਗਲੀ ਖ਼ਬਰ ਸੈਫ ਅਲੀ ਖਾਨ 'ਤੇ ਹਮਲੇ ਦਾ ਮਾਮਲਾ: ਦੋਸ਼ੀ ਵਲੋਂ ਜ਼ਮਾਨਤ ਪਟੀਸ਼ਨ ਦਾਇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।