02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੈਫ ਅਲੀ ਖਾਨ 'ਤੇ ਹਮਲੇ ਦਾ ਮਾਮਲਾ: ਦੋਸ਼ੀ ਵਲੋਂ ਜ਼ਮਾਨਤ ਪਟੀਸ਼ਨ ਦਾਇਰ

ਅਜੀਤ ਡੈਸਕ 20-07-2025

ਮੁੰਬਈ, 19 ਜੁਲਾਈ (ਪੀ.ਟੀ.ਆਈ.)-ਅਭਿਨੇਤਾ ਸੈਫ ਅਲੀ ਖਾਨ ਨੂੰ ਚਾਕੂ ਮਾਰਨ ਤੇ ਜ਼ਖਮੀ ਕਰਨ ਦੇ ਦੋਸ਼ 'ਚ ਗਿ੍ਫ਼ਤਾਰ ਬੰਗਲਾਦੇਸ਼ੀ ਨਾਗਰਿਕ ਨੇ ਇੱਥੇ ਇੱਕ ਅਦਾਲਤ 'ਚ ਜ਼ਮਾਨਤ ਅਰਜ਼ੀ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਉਹ ਬੇਕਸੂਰ ਹੈ ਅਤੇ ਉਸ ਵਿਰੁੱਧ ਐਫ.ਆਈ.ਆਰ. ਇਕ ਕਾਲਪਨਿਕ ਕਹਾਣੀ ਹੈ | 54 ਸਾਲਾ ਅਦਾਕਾਰ 'ਤੇ ਇਸ ਸਾਲ 16 ਜਨਵਰੀ ਨੂੰ ਬਾਂਦਰਾ ਦੇ ਅਪਾਰਟਮੈਂਟ 'ਚ ਉਸਦੇ ਵਾਰ-ਵਾਰ ਚਾਕੂ ਨਾਲ ਵਾਰ ਕੀਤਾ ਗਿਆ ਸੀ | ਲੀਲਾਵਤੀ ਹਸਪਤਾਲ 'ਚ ਉਸਦੀ ਐਮਰਜੈਂਸੀ ਸਰਜਰੀ ਹੋਈ, ਜਿੱਥੋਂ ਉਸਨੂੰ ਪੰਜ ਦਿਨਾਂ ਬਾਅਦ ਛੁੱਟੀ ਦੇ ਦਿੱਤੀ ਗਈ | ਪੁਲਿਸ ਨੇ ਮੁਹੰਮਦ ਸ਼ਰੀਫੁਲ ਇਸਲਾਮ (30) ਨੂੰ ਘਟਨਾ ਤੋਂ 2 ਦਿਨ ਬਾਅਦ ਗੁਆਂਢੀ ਠਾਣੇ ਤੋਂ ਗਿ੍ਫ਼ਤਾਰ ਕੀਤਾ | ਉਹ ਇਸ ਸਮੇਂ ਮਹਾਂਨਗਰ ਦੀ ਆਰਥਰ ਰੋਡ ਜੇਲ੍ਹ 'ਚ ਬੰਦ ਹੈ | ਵਕੀਲ ਵਿਪੁਲ ਦੁਸ਼ਿੰਗ ਰਾਹੀਂ ਸ਼ੁੱਕਰਵਾਰ ਨੂੰ ਦਾਇਰ ਆਪਣੀ ਜ਼ਮਾਨਤ ਪਟੀਸ਼ਨ 'ਚ ਦੋਸ਼ੀ ਨੇ ਦਾਅਵਾ ਕੀਤਾ ਕਿ ਉਹ ਬੇਕਸੂਰ ਹੈ |


ਪਿਛਲੀ ਖ਼ਬਰ ਪੰਜਾਬੀ ਸਾਹਿਤ ਨੂੰ ਸਮਰਪਿਤ ਦੂਜਾ ਅਦਬੀ ਮੇਲਾ ਸਾਊਥਾਲ 'ਚ ਸ਼ੁਰੂ <br/> ਅਗਲੀ ਖ਼ਬਰ ਭਾਰਤ ਬੈਡਮਿੰਟਨ ਏਸ਼ੀਆ ਜੂਨੀਅਰ ਮਿਕਸਡ ਟੀਮ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪਹੁੰਚਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।