ਸੋਲੋ (ਇੰਡੋਨੇਸ਼ੀਆ), 19 ਜੁਲਾਈ (ਪੀ.ਟੀ.ਆਈ.)-ਭਾਰਤ ਨੇ ਇੱਥੇ ਗਰੁੱਪ ਡੀ ਮੁਕਾਬਲੇ 'ਚ ਸੰਯੁਕਤ ਅਰਬ ਅਮੀਰਾਤ 'ਤੇ 110-83 ਦੀ ਸ਼ਾਨਦਾਰ ਜਿੱਤ ਦਰਜ ਕਰਕੇ ਬੈਡਮਿੰਟਨ ਏਸ਼ੀਆ ਜੂਨੀਅਰ ਮਿਕਸਡ ਟੀਮ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ | ਇਹ ਜਿੱਤ ਸ਼ੁੱਕਰਵਾਰ ਨੂੰ ਸ਼੍ਰੀਲੰਕਾ ਵਿਰੁੱਧ ਭਾਰਤ ਦੇ ਮਜ਼ਬੂਤ ਸ਼ੁਰੂਆਤੀ ਦਿਨ ਦੇ ਪ੍ਰਦਰਸ਼ਨ ਤੋਂ ਬਾਅਦ ਆਈ | ਹਾਂਗਕਾਂਗ ਨੇ ਵੀ 2 ਮੈਚਾਂ 'ਚੋਂ 2 ਜਿੱਤਾਂ ਦਰਜ ਕੀਤੀਆਂ, ਦੋਵਾਂ ਟੀਮਾਂ ਨੇ ਨਾਕਆਊਟ ਪੜਾਅ 'ਚ ਆਪਣੀ ਜਗ੍ਹਾ ਪੱਕੀ ਕੀਤੀ | ਭਾਰਤ ਤੇ ਹਾਂਗਕਾਂਗ ਹੁਣ ਐਤਵਾਰ ਨੂੰ ਗਰੁੱਪ ਡੀ ਦੇ ਟਾਪਰ ਦਾ ਫੈਂਸਲਾ ਕਰਨ ਲਈ ਭਿੜਨਗੇ | ਇਹ ਟੂਰਨਾਮੈਂਟ ਰੀਲੇਅ ਸਕੋਰਿੰਗ ਫਾਰਮੈਟ ਦੇ ਤਹਿਤ ਖੇਡਿਆ ਜਾ ਰਿਹਾ ਹੈ, ਜਿੱਥੇ ਟੀਮਾਂ 10 ਮੈਚਾਂ 'ਚ 110 ਅੰਕਾਂ ਲਈ ਦੌੜਦੀਆਂ ਹਨ | ਜ਼ਿਕਰਯੋਗ ਹੈ ਕਿ ਭਾਰਤ ਨੇ 2011 'ਚ ਮਿਕਸਡ ਟੀਮ ਈਵੈਂਟ 'ਚ ਆਪਣਾ ਸਭ ਤੋਂ ਵਧੀਆ ਨਤੀਜਾ ਪ੍ਰਾਪਤ ਕੀਤਾ ਸੀ |
ਭਾਰਤ ਬੈਡਮਿੰਟਨ ਏਸ਼ੀਆ ਜੂਨੀਅਰ ਮਿਕਸਡ ਟੀਮ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪਹੁੰਚਿਆ <br/>
ਅਜੀਤ ਡੈਸਕ
20-07-2025