02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਸੰਘੀ ਅਦਾਲਤਾਂ ਦੇ ਦਰਜ਼ਨ ਤੋਂ ਵੱਧ ਇਮੀਗ੍ਰੇਸ਼ਨ ਜੱਜਾਂ ਦੀ ਛੁੱਟੀ <br/>

ਅਜੀਤ ਡੈਸਕ 17-07-2025
ਸੈਕਰਾਮੈਂਟੋ, 16 ਜੁਲਾਈ-(ਹੁਸਨ ਲੜੋਆ ਬੰਗਾ)-ਨਿਆਂ ਵਿਭਾਗ ਨੇ ਹਾਲ ਹੀ 'ਚ ਇਕ ਦਰਜ਼ਨ ਤੋਂ ਵੱਧ ਜੱਜਾਂ ਦੀ ਛੁੱਟੀ ਕਰ ਦਿੱਤੀ ਹੈ | ਇਹ ਜਾਣਕਾਰੀ ਜੱਜਾਂ ਦੀ ਪ੍ਰਤੀਨਿੱਧਤਾ ਕਰਦੀ ਯੁਨੀਅਨ ਨੇ ਦਿੱਤੀ ਹੈ | ਇੰਟਰਨੈਸ਼ਨਲ ਫੈਡਰੇਸ਼ਨ ਆਫ ਪ੍ਰੋਫੈਸ਼ਨਲ ਐਂਡ ਟੈਕਨੀਕਲ ਇੰਜੀਨੀਅਰਜ ਨੇ ਜਾਰੀ ਇਕ ਬਿਆਨ 'ਚ ਕਿਹਾ ਹੈ ਕਿ 11 ਜੁਲਾਈ ਤੋਂ ਲੈ ਕੇ ਹੁਣ ਤੱਕ 17 ਇਮੀਗ੍ਰੇਸ਼ਨ ਜੱਜਾਂ ਨੂੰ ਘਰ ਭੇਜ ਦਿੱਤਾ ਗਿਆ ਹੈ | ਇਹ ਜੱਜ ਸੰਘੀ ਅਦਾਲਤਾਂ 'ਚ ਪ੍ਰਵਾਸ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰਦੇ ਸਨ ¢ ਯੁਨੀਅਨ ਅਨੁਸਾਰ ਟਰੰਪ ਪ੍ਰਸਾਸ਼ਨ ਪ੍ਰਵਾਸੀਆਂ ਦੀ ਫੜੋਫੜੀ ਤੇ ਉਨਾਂ ਨੂੰ ਦੇਸ਼ ਨਿਕਾਲਾ ਦੇਣ ਦੇ ਕੰਮ 'ਚ ਤੇਜੀ ਲਿਆਉਣਾ ਚਹੁੰਦਾ ਹੈ | ਜਿਨਾਂ ਰਾਜਾਂ 'ਚ ਜੱਜਾਂ ਨੂੰ ਬਰਖਾਸਤ ਕੀਤਾ ਗਿਆ ਹੈ ਉਨਾਂ 'ਚ ਕੈਲੀਫੋਰਨੀਆ, ਲੋਇਸਆਨਾ, ਨਿਊਯਾਰਕ ਤੇ ਟੈਕਸਾਸ ਸ਼ਾਮਿਲ ਹਨ | ਯੁਨੀਅਨ ਦੇ ਪ੍ਰਧਾਨ ਮੈਟ ਬਿਗਸ ਨੇ ਕਿਹਾ ਹੈ ਕਿ ਟਰੰਪ ਪ੍ਰਸਾਸ਼ਨ ਦਾ ਇਹ ਗੈਰ ਗੰਭੀਰ ਕਦਮ ਹੈ | ਉਨਾਂ ਮੰਗ ਕੀਤੀ ਹੈ ਕਿ ਜੱਜਾਂ ਵਿਰੁੱਧ ਕਾਰਵਾਈ ਬੰਦ ਕੀਤੀ ਜਾਵੇ¢ ਉਨਾਂ ਕਿਹਾ ਕਿ ਸਾਰੇ ਜੱਜਾਂ ਨੂੰ ਬਿਨਾਂ ਕਾਰਨ ਬਰਖਾਸਤ ਕੀਤਾ ਗਿਆ ਹੈ | ਉਨਾਂ ਕਿਹਾ ਹੈ ਕਿ ਹੁਣ ਕੇਵਲ 600 ਦੇ ਆਸ ਪਾਸ ਜੱਜ ਰਹਿ ਗਏ ਹਨ | ਟਰਾਂਸਐਕਸ਼ਨਲ ਰਿਕਾਰਡਜ ਅਸੈਸ ਕਲੀਅਰਿੰਗ ਹਾਊਸ ਅਨੁਸਾਰ ਇਮੀਗ੍ਰੇਸ਼ਨ ਅਦਾਲਤਾਂ 'ਚ 36 ਲੱਖ ਮਾਮਲੇ ਸੁਣਵਾਈ ਅਧੀਨ ਹਨ | ਅਜਿਹੇ ਹਾਲਾਤ 'ਚ ਪ੍ਰਵਾਸੀਆਂ ਨੂੰ ਨਿਆਂ ਮਿਲਣ ਦੀ ਸੰਭਾਵਨਾ ਖਤਮ ਹੁੰਦੀ ਜਾ ਰਹੀ ਹੈ¢

ਪਿਛਲੀ ਖ਼ਬਰ ਅਮਰੀਕਾ 'ਚ ਬੁਢਾਪਾ ਘਰ ਨੂੰ ਲੱਗੀ ਅੱਗ <br/> ਅਗਲੀ ਖ਼ਬਰ ਸਰੀ ਸਿਟੀ ਕੌਂਸਲ ਨੇ 23 ਜੁਲਾਈ ਨੂੰ 'ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ' ਐਲਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।