02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਟੋਰਾਂਟੋ ਵਿਖੇ ਹਰ ਵਰਗ ਦੇ ਲੋਕਾਂ ਨੇ ਮਨਾਇਆ ਹੈਲੋਵੀਨ ਦਾ ਤਿਉਹਾਰ

ਟੋਰਾਂਟੋ, 1 ਨਵੰਬਰ (ਹਰਜੀਤ ਸਿੰਘ ਬਾਜਵਾ)-ਹੈਲੋਵੀਨ ਦਾ ਤਿਉਹਾਰ ਇੱਥੇ ਹਰ ਇਕ ਭਾਈਚਾਰੇ ਦੇ ਲੋਕਾਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਸਦੀਆਂ ਪਹਿਲਾਂ ਇੰਗਲੈਂਡ, ਆਇਰਲੈਂਡ ਤੇ ਹੋਰ ਯੁਰਪੀਅਨ ਦੇਸ਼ਾਂ ਤੋਂ ਸ਼ੁਰੂ ਹੋਇਆ ਇਹ ਤਿਉਹਾਰ ਅੱਜ ਲਗਭਗ ਪੂਰੀ ਦੁਨੀਆ ਵਿਚ ਹੀ ਮਨਾਇਆ ਜਾਣ ਲੱਗਾ ਹੈ, ਦੁਨੀਆ ਦੇ ਵੱਖ-ਵੱਖ ਭਾਈਚਾਰਿਆਂ, ਵੱਖ-ਵੱਖ ਦੇਸ਼ਾਂ-ਮਜ਼੍ਹਬਾਂ ਅਤੇ ਵੱਖ-ਵੱਖ ਕਬੀਲਿਆਂ ਵਲੋਂ ਮਨਾਏ ਜਾਣ ਵਾਲੇ ਤਿਉਹਾਰਾਂ ਬਾਰੇ ਖੋਜ਼ ਪੜਤਾਲ ਕਰਨ ਵਾਲੀ ਇਕ ਬੀਬੀ ਦਾ ਕਹਿਣਾ ਹੈ ਕਿ ਇੰਟਰਨੈੱਟ ਤੇ ਹੋਰ ਸੁਵਿਧਾਵਾਂ ਕਾਰਨ ਅੱਜ ਪੂਰਾ ਸੰਸਾਰ ਸੁੰਗੜ ਗਿਆ ਹੈ, ਕਿੱਥੇ ਕੀ ਹੋ ਰਿਹਾ ਹੈ ਉਸ ਬਾਰੇ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠੇ ਲੋਕਾਂ ਨੂੰ ਝੱਟ ਪਤਾ ਲੱਗ ਜਾਂਦਾ ਹੈ ਤੇ ਇਸ ਤਰ੍ਹਾਂ ਤਿਉਹਾਰ ਭਾਂਵੇਂ ਕਿਸੇ ਵੀ ਦੇਸ਼ ਜਾਂ ਮਜ੍ਹਬ ਦੇ ਕਬੀਲੇ ਦਾ ਹੋਵੇ ਹੁਣ ਸਾਰਿਆਂ ਦੇ ਸਾਂਝੇ ਬਣ ਗਏ ਹਨ। ਭੂਤਾਂ ਪ੍ਰੇਤਾਂ ,ਜਿੰਨ ਤੇ ਹੋਰ ਓਪਰੀਆਂ ਸ਼ੈਵਾਂ ਦੀ ਹੌਂਦ ਨੂੰ ਦੁਨੀਆਂ ’ਤੇ ਦਰਸਾਉਂਦਾ ਇਹ ਤਿਉਹਾਰ ਭਾਂਵੇਂ ਵਹਿਮ ਭਰਮ ਵੀ ਪੈਦਾ ਕਰਦਾ ਹੈ ਪਰ ਦੂਜੇ ਪਾਸੇ ਬੱਚਿਆਂ ਦਾ ਹਰਮਨ ਪਿਆਰਾ ਇਹ ਤਿਉਹਾਰ ਹਰ ਕੋਈ ਰਲ ਮਿਲ ਕੇ ਮਨਾਉਂਦਾ ਹੈ।

ਅਜੀਤ ਡੈਸਕ 02-11-2026
ਟੋਰਾਂਟੋ, 1 ਨਵੰਬਰ (ਹਰਜੀਤ ਸਿੰਘ ਬਾਜਵਾ)-ਹੈਲੋਵੀਨ ਦਾ ਤਿਉਹਾਰ ਇੱਥੇ ਹਰ ਇਕ ਭਾਈਚਾਰੇ ਦੇ ਲੋਕਾਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਸਦੀਆਂ ਪਹਿਲਾਂ ਇੰਗਲੈਂਡ, ਆਇਰਲੈਂਡ ਤੇ ਹੋਰ ਯੁਰਪੀਅਨ ਦੇਸ਼ਾਂ ਤੋਂ ਸ਼ੁਰੂ ਹੋਇਆ ਇਹ ਤਿਉਹਾਰ ਅੱਜ ਲਗਭਗ ਪੂਰੀ ਦੁਨੀਆ ਵਿਚ ਹੀ ਮਨਾਇਆ ਜਾਣ ਲੱਗਾ ਹੈ, ਦੁਨੀਆ ਦੇ ਵੱਖ-ਵੱਖ ਭਾਈਚਾਰਿਆਂ, ਵੱਖ-ਵੱਖ ਦੇਸ਼ਾਂ-ਮਜ਼੍ਹਬਾਂ ਅਤੇ ਵੱਖ-ਵੱਖ ਕਬੀਲਿਆਂ ਵਲੋਂ ਮਨਾਏ ਜਾਣ ਵਾਲੇ ਤਿਉਹਾਰਾਂ ਬਾਰੇ ਖੋਜ਼ ਪੜਤਾਲ ਕਰਨ ਵਾਲੀ ਇਕ ਬੀਬੀ ਦਾ ਕਹਿਣਾ ਹੈ ਕਿ ਇੰਟਰਨੈੱਟ ਤੇ ਹੋਰ ਸੁਵਿਧਾਵਾਂ ਕਾਰਨ ਅੱਜ ਪੂਰਾ ਸੰਸਾਰ ਸੁੰਗੜ ਗਿਆ ਹੈ, ਕਿੱਥੇ ਕੀ ਹੋ ਰਿਹਾ ਹੈ ਉਸ ਬਾਰੇ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠੇ ਲੋਕਾਂ ਨੂੰ ਝੱਟ ਪਤਾ ਲੱਗ ਜਾਂਦਾ ਹੈ ਤੇ ਇਸ ਤਰ੍ਹਾਂ ਤਿਉਹਾਰ ਭਾਂਵੇਂ ਕਿਸੇ ਵੀ ਦੇਸ਼ ਜਾਂ ਮਜ੍ਹਬ ਦੇ ਕਬੀਲੇ ਦਾ ਹੋਵੇ ਹੁਣ ਸਾਰਿਆਂ ਦੇ ਸਾਂਝੇ ਬਣ ਗਏ ਹਨ। ਭੂਤਾਂ ਪ੍ਰੇਤਾਂ ,ਜਿੰਨ ਤੇ ਹੋਰ ਓਪਰੀਆਂ ਸ਼ੈਵਾਂ ਦੀ ਹੌਂਦ ਨੂੰ ਦੁਨੀਆਂ ’ਤੇ ਦਰਸਾਉਂਦਾ ਇਹ ਤਿਉਹਾਰ ਭਾਂਵੇਂ ਵਹਿਮ ਭਰਮ ਵੀ ਪੈਦਾ ਕਰਦਾ ਹੈ ਪਰ ਦੂਜੇ ਪਾਸੇ ਬੱਚਿਆਂ ਦਾ ਹਰਮਨ ਪਿਆਰਾ ਇਹ ਤਿਉਹਾਰ ਹਰ ਕੋਈ ਰਲ ਮਿਲ ਕੇ ਮਨਾਉਂਦਾ ਹੈ। ਇਸ ਦਿਨ ਜਿੱਥੇ ਬਹੁਤੇ ਘਰਾਂ ਅੱਗੇ ਭੂਤਾਂ ਪ੍ਰੇਤਾਂ ਦੇ ਵੇਸ-ਭੂਸਾ ਵਾਲੀਆਂ ਕਾਲਪਨਿਕ ਕਲਾ ਕਿਰਤੀਆਂ ਬਣਾ ਕੇ ਟੰਗੀਆਂ/ਰੱਖੀਆਂ ਹੁੰਦੀਆਂ ਹਨ ਉੱਥੇ ਹੀ ਬੱਚੇ ਅਤੇ ਨੌਜਵਾਨ ਵੀ ਭੂਤਾਂ, ਪ੍ਰੇਤਾਂ, ਜਿਨ੍ਹਾਂ ਤੇ ਹੋਰ ਡਰਾਉਂਣੇ ਭੇਸ ਬਣਾ ਕੇ ਘਰ-ਘਰ ਹੈਲੋਵੀਨ ਮੰਗਣ ਜਾਂਦੇ ਹਨ ਤੇ ਲੋਕ ਇਹਨਾਂ ਨੂੰ ਟਾਫੀਆਂ, ਚੌਕਲੇਟ, ਬਿਸਕੁੱਟ ਤੇ ਹੋਰ ਬਹੁਤ ਕੁਝ ਦਿੰਦੇ ਹਨ।
ਪਿਛਲੀ ਖ਼ਬਰ ਕੈਨੇਡਾ ’ਚ ਗਲਤ ਜਾਣਕਾਰੀ ਦੇਣ ਵਾਲੇ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਹੋਵੇਗਾ ਭਾਰੀ ਜੁਰਮਾਨਾ ਅਗਲੀ ਖ਼ਬਰ ਬੋਲਡਰ ਦੇ ਜਾਨਲੇਵਾ ਹਮਲੇ ’ ਚ ਮੁਹੰਮਦ ਸੁਲੇਮਾਨ ਨੇ ਨਫ਼ਰਤੀ ਜੁਰਮਾਂ ਦੇ 12 ਦੋਸ਼ ਕਬੂਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।