ਸੈਕਰਾਮੈਂਟੋ, 16 ਜੁਲਾਈ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਮਾਸਾਚੂਸੈਟਸ ਰਾਜ 'ਚ ਇਕ ਬੁਢਾਪਾ ਘਰ ਨੂੰ ਅੱਗ ਲੱਗ ਜਾਣ ਦੇ ਸਿੱਟੇ ਵਜੋਂ 9 ਬਜ਼ੁਰਗਾਂ ਦੀ ਸੜਨ ਕਾਰਨ ਮÏਤ ਹੋ ਜਾਣ ਦੀ ਖਬਰ ਹੈ | ਅੱਗ ਲੱਗਣ ਦੇ ਸਿੱਟੇ ਵਜੋਂ 3 ਮੰਜਿਲਾ ਇਮਾਰਤ (ਗੈਬਰੀਲ ਹਾਊਸ) 'ਚ ਫੈਲੇ ਧੂੰਏਾ ਕਾਰਨ ਬਜ਼ੁਰਗਾਂ ਲਈ ਬਚ ਕੇ ਨਿਕਲਣਾ ਅਸੰਭਵ ਹੋ ਗਿਆ | ਹਾਲਾਂਕਿ ਕੁਝ ਬਜ਼ੁਰਗ ਆਪਣੇ ਆਪ ਨੂੰ ਬਚਾਉਣ 'ਚ ਸਫਲ ਰਹੇ | ਫਾਲ ਰਿਵਰ ਫਾਇਰ ਚੀਫ ਜੈਫਰੀ ਬੇਕੋਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਫਾਇਰ ਫਾਈਟਰਜ ਯੁਨੀਅਨ ਅਨੁਸਾਰ ਸਟਾਫ ਦੀ ਘਾਟ ਕਾਰਨ ਬਜ਼ੁਰਗਾਂ ਨੂੰ ਬਚਾਉਣਾ ਅÏਖਾ ਹੋ ਗਿਆ ਤੇ ਇਸ ਕਾਰਨ ਹੀ ਅੱਗ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿਠਿਆ ਨਹੀਂ ਜਾ ਸਕਿਆ | 7 ਮਿ੍ਤਕਾਂ ਦੀ ਪਛਾਣ ਕਰ ਲਈ ਗਈ ਹੈ | ਜਿਨ੍ਹਾਂ 'ਚ 64 ਸਾਲ ਰੂਈ ਅਲਬਰਨਾਜ਼, ਰੋਨਾਲਡ ਕੋਡੇਗਾ (61), ਮਾਰਗਰਟ ਡੂਡੀ (69), ਰਾਬਰਟ ਕਿੰਗ (78), ਕਿਮ ਮੈਕਿਨ (71), ਰਿਚਰਡ ਰੋਚਨ (78) ਤੇ 86 ਸਾਲਾ ੲਲੀਨੋਰ ਵਿਲੈਟ ਸ਼ਾਮਿਲ ਹੈ | ਇਹ ਜਾਣਕਾਰੀ ਬਿ੍ਸਟੋਲ ਕਾਊਾਟੀ ਡਿਸਟਿ੍ਕਟ ਅਟਾਰਨੀ ਥਾਮਸ ਐਮ. ਕੁਇਨ ਨੇ ਦਿੱਤੀ ਹੈ |