08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਸਾਲਾਨਾ ਖੇਡ ਮੇਲਾ ਸੰਪੰਨ <br/>

ਅਜੀਤ ਡੈਸਕ 23-09-2025

ਸਿਡਨੀ, 22 ਸਤੰਬਰ (ਹਰਕੀਰਤ ਸਿੰਘ ਸੰਧਰ)-ਆਸਟਰੇਲੀਆ ਸਿੱਖ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਸਿਡਨੀ 'ਚ ਸਲਾਨਾ ਖੇਡ ਮੇਲਾ ਕਰਵਾਇਆ ਗਿਆ ਤੇ ਇਹ ਮੇਲਾ ਬੁਲੰਦੀਆਂ ਨੂੰ ਛੂਹਦਾਂ ਸੰਪੰਨ ਹੋਇਆ | ਖੇਡ ਕੋਆਡੀਨੇਟਰ ਗੋਗੀ ਮੰਡ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਖੇਡ ਮੇਲੇ ਦਾ ਮੁੱਖ ਮੰਤਵ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਹੈ | ਕੋਚ ਗੁਰਸੇਰ ਮਾਨ, ਹਰਸੀਨ ਕੌਰ ਤੇ ਕੋਚ ਮਲਕੀਤ ਸਿੰਘ ਦੇ ਉਦਮ ਸਦਕਾ ਇਸ ਖੇਡ ਮੇਲੇ 'ਚ ਅਥਲੈਟਿਕਸ ਦੇ ਨਾਲ-ਨਾਲ ਔਰਤਾਂ ਤੇ ਮਰਦਾਂ ਦੇ ਵਾਲੀਬਾਲ ਮੈਚ, ਰੱਸਾ ਕੱਸੀ ਬਜ਼ੁਰਗਾਂ ਦੀਆਂ ਦੌੜਾਂ , ਗੋਲਾ ਸੁੱਟਣਾ ਅਤੇ ਹੋਰ ਕਈ ਮੁਕਾਬਲੇ ਕਰਵਾਏ ਗਏ | ਗਲੈਨਵੁੱਡ ਦੇ ਕੋਰੋਕਾਪੀਅਨ ਰਿਜ਼ਰਵ 'ਚ ਚੱਲੇ ਇਸ ਖੇਡ ਮੇਲੇ 'ਚ ਸਾਰਾ ਦਿਨ ਗੁਰੂ ਦਾ ਲੰਗਰ ਚੱਲਿਆ | 2 ਸਾਲ ਤੋਂ ਲੈ ਕੇ 70 ਸਾਲ ਦੇ ਖਿਡਾਰੀਆਂ ਨੇ ਦੌੜਾਂ 'ਚ ਹਿੱਸਾ ਲਿਆ ਤੇ ਇਹ ਮੁੱਖ ਆਕਰਸ਼ਣ ਦਾ ਕੇਂਦਰ ਰਿਹਾ | ਗਲੈਨਵੁੱਡ ਅਥੈਟਿਕਸ ਤੇ ਸਪੋਰਟਸ ਕਲੱਬ ਦੇ ਖਿਡਾਰੀਆਂ ਨੂੰ ਨੇ ਸਭ ਤੋਂ ਵੱਧ ਤਗਮੇ ਹਾਸਲ ਕੀਤੇ | ਸਟੇਜ ਸੈਕਟਰੀ ਦੀ ਸੇਵਾ ਦਰਸ਼ਨ ਖੱਟਰਾਂ ਨੇ ਬਾਖੂਬੀ ਨਿਭਾਈ | 60 ਸਾਲ ਤੋਂ ਉੱਪਰ ਵਾਲੀ ਦੌੜ 'ਚ ਕਾਫੀ ਉਤਸਾਹ ਸੀ | ਜਿੱਤੇ ਹੋਏ ਖਿਡਾਰੀਆਂ ਨੂੰ ਤਗਮੇ ਭੇਂਟ ਕੀਤੇ ਗਏ | ਪ੍ਰਬੰਧਕ ਮਹਿੰਗਾ ਸਿੰਘ ਖੱਖ, ਨਿਸ਼ਾਨ ਸਿੰਘ ਤੇ ਸਮੁੱਚੀ ਕਮੇਟੀ ਨੇ ਜਿੱਤੇ ਹੋਏ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਅਗਾਂਹ ਤੋਂ ਵੀ ਅਜਿਹੇ ਖੇਡ ਮੁਕਾਬਲੇ ਕਰਾਉਣ ਦੀ ਬਚਨਵਧਤਾ ਦਿਖਾਈ |

ਪਿਛਲੀ ਖ਼ਬਰ ਭਾਜਪਾ ਵਲੋਂ ਸੇਵਾ ਪੰਦਰਵਾੜਾ ਤਹਿਤ ਮਹਿਰਾਜ 'ਚ ਲਗਾਏ ਬੂਟੇ ਅਗਲੀ ਖ਼ਬਰ ਐੱਸ.ਐੱਸ.ਪੀ. ਵਲੋਂ ਵਧੀਆ ਡਿਊਟੀ ਕਰਨ ਵਾਲੇ ਪੀ.ਸੀ.ਆਰ. ਮੋਟਰਸਾਈਕਲ ਮੁਲਾਜ਼ਮ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।