02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਹਿਲਾ ਵਿਸ਼ਵ ਕੱਪ ਚੈਂਪੀਅਨ ਨੂੰ ਮਿਲੇਗੀ 40 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ <br/>

ਅਜੀਤ ਡੈਸਕ 02-09-2025

ਦੁਬਈ, 1 ਸਤੰਬਰ (ਏਜੰਸੀ)- ਭਾਰਤ ਤੇ ਸ੍ਰੀਲੰਕਾ ਦੀ ਸਾਂਝੀ ਮੇਜਬਾਨੀ 'ਚ 30 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਮਹਿਲਾ ਇਕ ਦਿਨਾ ਵਿਸ਼ਵ ਕੱਪ 'ਚ ਜੇਤੂ ਟੀਮ ਨੂੰ 44.80 ਲੱਖ ਡਾਲਰ (ਲਗਪਗ 39.55 ਕਰੋੜ ਰੁਪਏ) ਦੀ ਪੁਰਸਕਾਰ ਰਾਸ਼ੀ ਮਿਲੇਗੀ, ਜੋ ਕਿ ਇਸ ਟੂਰਨਾਮੈਂਟ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੋਵੇਗੀ | ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਜੇਤੂ ਟੀਮ ਲਈ ਪੁਰਸਕਾਰ ਰਾਸ਼ੀ 'ਚ 13.20 (ਲਗਪਗ 11.65 ਕਰੋੜ ਰੁਪਏ) ਦਾ ਵਾਧਾ ਕੀਤਾ ਗਿਆ ਹੈ | ਮਹਿਲਾ ਇਕ ਦਿਨਾ ਵਿਸ਼ਵ ਕੱਪ 'ਚ 8 ਟੀਮਾਂ ਹਿੱਸਾ ਲੈਣਗੀਆਂ ਤੇ ਇਸ ਦੀ ਕੁੱਲ ਪੁਰਸਕਾਰ ਰਾਸ਼ੀ 'ਚ ਲਗਪਗ 4 ਗੁਣਾ ਵਾਧਾ ਕੀਤਾ ਗਿਆ ਹੈ | ਆਈ.ਸੀ.ਸੀ. ਨੇ ਇਸ ਮੁਕਾਬਲੇ ਲਈ ਕੁਲ ਪੁਰਸਕਾਰ ਰਾਸ਼ੀ 13.88 ਮਿਲੀਅਨ ਡਾਲਰ (ਲਗਪਗ 122.5 ਕਰੋੜ ਰੁਪਏ) ਐਲਾਨ ਕੀਤੀ ਹੈ | ਆਈ.ਸੀ.ਸੀ. ਨੇ ਇਕ ਬਿਆਨ 'ਚ ਕਿਹਾ ਕਿ ਮਹਿਲਾ ਕ੍ਰਿਕਟ ਲਈ ਇਕ ਨਵਾਂ ਮਾਣਦੰਡ ਸਥਾਪਿਤ ਕੀਤਾ ਗਿਆ ਹੈ, ਕਿਉਂਕਿ ਚੈਂਪੀਅਨ ਨੂੰ ਰਿਕਾਰਡ 44.8 ਲੱਖ ਡਾਲਰ ਦੀ ਪੁਰਸਕਾਰ ਰਾਸ਼ੀ ਮਿਲੇਗੀ |

ਪਿਛਲੀ ਖ਼ਬਰ ਸੋਨੂੰ ਸੂਦ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ ਤੇ ਹੋਰ ਅਦਾਕਾਰ ਹੜ੍ਹ ਰਾਹਤ ਕਾਰਜਾਂ ਲਈ ਅੱਗੇ ਆਏ <br/> ਅਗਲੀ ਖ਼ਬਰ ਭਾਰਤ ਅਗਸਤ 2026 'ਚ ਅਗਲੀ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।