20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਜ਼ਿਲ੍ਹਾ ਬਰਨਾਲਾ ਵਿਖੇ ਅੱਜ ਪਹੁੰਚਣ ਵਾਲੇ ਨਗਰ ਕੀਰਤਨ ਲਈ ਪੁਲਿਸ ਵਲੋਂ ਟਰੈਫ਼ਿਕ ਡਾਇਵਰਸ਼ਨ ਸਬੰਧੀ ਸਲਾਹਕਾਰ ਜਾਰੀ <br/>

ਅਜੀਤ ਡੈਸਕ 20-11-2025
ਬਰਨਾਲਾ, 19 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 20 ਨਵੰਬਰ ਨੂੰ ਤਪਾ ਮੰਡੀ ਤੋਂ ਜ਼ਿਲ੍ਹਾ ਬਰਨਾਲਾ ਦੀ ਹੱਦ 'ਚ ਦਾਖ਼ਲ ਹੋਵੇਗਾ | ਇਸ ਮੌਕੇ ਨਿਰਵਿਘਨ ਟਰੈਫ਼ਿਕ ਨੂੰ ਯਕੀਨੀ ਬਣਾਉਣ ਲਈ ਬਰਨਾਲਾ ਪੁਲਿਸ ਵਲੋਂ ਸਲਾਹਕਾਰੀ ਜਾਰੀ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਬਠਿੰਡਾ ਵਾਲੀ ਸਾਈਡ ਤੋਂ ਆਉਣ ਵਾਲਾ ਹੈਵੀ ਟਰੈਫ਼ਿਕ ਤਪਾ ਮੰਡੀ ਵਿਖੇ ਪੁੱਜਣ 'ਤੇ ਤਾਜੋਕੇ ਕੈਂਚੀਆਂ ਤੋਂ ਮੁੜ ਕੇ ਪੱਖੋ ਕੈਂਚੀਆਂ ਅਤੇ ਪੱਖੋ ਕਲਾਂ ਨੂੰ ਜਾਵੇਗਾ | ਇਸੇ ਤਰ੍ਹਾਂ ਅੱਗੇ ਮਾਨਸਾ ਤੋਂ ਹੰਡਿਆਇਆ ਅਤੇ ਸੰਗਰੂਰ ਨੂੰ ਜਾਣ ਵਾਲਾ ਟਰੈਫ਼ਿਕ ਆਪਣੇ ਨਿਯਮਿਤ ਰੂਟ ਉੱਤੇ ਚੱਲੇਗਾ | ਬਠਿੰਡਾ ਤੋਂ ਸੰਗਰੂਰ ਅਤੇ ਪਟਿਆਲਾ ਜਾਣ ਵਾਲਾ ਟਰੈਫ਼ਿਕ ਹੰਡਿਆਇਆ ਵਾਲੇ ਪੁੱਲ ਦੇ ਉੱਪਰ ਦੀ ਜਾਵੇਗਾ ਅਤੇ ਇਸ ਟਰੈਫ਼ਿਕ ਨੂੰ ਪੁੱਲ ਦੇ ਹੇਠਾਂ ਦੀ ਜਾਣ ਇਜਾਜ਼ਤ ਨਹੀਂ ਹੋਵੇਗੀ | ਥੱਲੇ ਵਾਲਾ ਹਿੱਸਾ ਆਮ ਟਰੈਫ਼ਿਕ ਲਈ ਬੰਦ ਰਹੇਗਾ | ਉਨ੍ਹਾਂ ਕਿਹਾ ਕਿ ਅੱਗੇ ਕਚਹਿਰੀ ਚੌਂਕ ਆਮ ਜਨਤਾ ਲਈ ਨਗਰ ਕੀਰਤਨ ਦੇ ਆਉਣ ਵਾਲੇ ਸਮੇਂ ਦੌਰਾਨ ਬੰਦ ਰੱਖਿਆ ਜਾਵੇਗਾ | ਸ਼ਹਿਰ ਵਲੋਂ ਆਉਣ ਵਾਲੇ ਜਿਹੜੇ ਟਰੈਫ਼ਿਕ ਨੇ ਕਚਹਿਰੀ ਚੌਕ ਤੋਂ ਲੰਘਣਾ ਹੈ, ਉਸ ਨੂੰ ਲੱਖੀ ਕਾਲੋਨੀ ਵਾਲੇ ਇਲਾਕੇ 'ਚੋਂ ਕੱਢਿਆ ਜਾਵੇਗਾ | ਲੁਧਿਆਣਾ ਤੋਂ ਬਰਨਾਲਾ ਵੱਲ ਨੂੰ ਆਉਣ ਵਾਲੇ ਹੈਵੀ ਵਹੀਕਲ ਵਾਲਾ ਟਰੈਫ਼ਿਕ ਨੂੰ ਸੰਘੇੜਾ ਚੌਕ ਤੋਂ ਸੇਖਾ ਫਾਟਕ ਵਾਲੇ ਪਾਸੇ ਮੋੜ ਦਿੱਤਾ ਜਾਵੇਗਾ | ਇਸੇ ਤਰ੍ਹਾਂ ਬਾਜਾਖਾਨਾ, ਮੋਗਾ, ਫ਼ਰੀਦਕੋਟ, ਭਦੌੜ ਆਦਿ ਤੋਂ ਆਉਣ ਵਾਲਾ ਟਰੈਫ਼ਿਕ ਤਰਕਸ਼ੀਲ ਚੌਂਕ ਵੱਲ ਦੀ ਹੁੰਦੇ ਹੋਏ ਸੰਘੇੜਾ ਰੋਡ ਰਾਹੀਂ ਸੇਖਾ-ਰਣੀਕੇ-ਧੂਰੀ ਅਤੇ ਅੱਗੇ ਸੰਗਰੂਰ ਵਿਖੇ ਜਾਵੇਗਾ | ਆਈ.ਟੀ.ਆਈ. ਚੌਕ ਹਰ ਤਰ੍ਹਾਂ ਦੇ ਟਰੈਫ਼ਿਕ ਲਈ ਪੂਰਨ ਤੌਰ 'ਤੇ ਬੰਦ ਰਹੇਗਾ |

ਪਿਛਲੀ ਖ਼ਬਰ ਸੁੰਦਰ ਵਿਹਾਰ ਵੈੱਲਫੇਅਰ ਸੁਸਾਇਟੀ ਦੀ ਚੋਣ <br/> ਅਗਲੀ ਖ਼ਬਰ 7ਵੀਆਂ ਅਥਲੈਟਿਕ ਖੇਡਾਂ ਤੇ ਕਬੱਡੀ ਟੂਰਨਾਮੈਂਟ (ਲੜਕੀਆਂ) 23 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।