ਮਲੇਰਕੋਟਲਾ, 19 ਨਵੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ)-ਸੁੰਦਰ ਵਿਹਾਰ ਵੈੱਲਫੇਅਰ ਸੁਸਾਇਟੀ ਦੀ ਅਹਿਮ ਮੀਟਿੰਗ ਪ੍ਰਧਾਨ ਅੰਮਿ੍ਤ ਲਾਲ ਗਰਗ ਦੀ ਪ੍ਰਧਾਨਗੀ ਹੇਠ ਸ਼ਿਵ ਗੌਰਾ ਮੰਦਿਰ ਸੁੰਦਰ ਵਿਹਾਰ ਕਲੋਨੀ ਧੂਰੀ ਰੋਡ ਵਿਖੇ ਹੋਈ | ਜਿਸ ਦੌਰਾਨ ਆਗਾਮੀ ਸਾਲ ਲਈ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ | ਇਸ ਮੌਕੇ ਸਰਵਸੰਮਤੀ ਨਾਲ ਅੰਮਿ੍ਤ ਲਾਲ ਗਰਗ ਨੂੰ ਮੁੜ ਤੋਂ ਸੁਸਾਇਟੀ ਦਾ ਪ੍ਰਧਾਨ ਅਤੇ ਗੁਰਪਾਲ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਰਮੇਸ਼ ਸਿੰਗਲਾ ਅਤੇ ਹਾਕਮ ਸਿੰਘ ਚੱਕ ਨੂੰ ਚੇਅਰਮੈਨ, ਰਾਜੇਸ਼ ਸਿੰਗਲਾ ਅਤੇ ਪਾਰਸ ਜੈਨ ਨੂੰ ਮੀਤ ਪ੍ਰਧਾਨ, ਅਨਿਲ ਸੂਦ ਨੂੰ ਜੁਆਇੰਟ ਸਕੱਤਰ, ਰਾਜੀਵ ਸੂਦ ਨੂੰ ਖ਼ਜ਼ਾਨਚੀ, ਕਮਲੇਸ਼ ਵਰਮਾ ਨੂੰ ਆਡੀਟਰ ਅਤੇ ਸੁਨੀਲ ਜੈਨ, ਹਰੀਸ਼ ਪਾਸੀ, ਗੁਰਪਾਲ ਸਿੰਘ, ਜੀਤ ਗੋਗੀਆ ਤੇ ਸੁਨੀਲ ਕੁਮਾਰ ਜੈਨ ਨੂੰ ਪ੍ਰਾਜੈਕਟ ਕਮੇਟੀ ਲਈ ਚੁਣਿਆ ਗਿਆ ਅਤੇ ਮੰਦਿਰ ਕਮੇਟੀ ਲਈ ਮਦਨ ਮੋਹਨ ਅਨੇਜਾ, ਰਾਜੇਸ਼ ਸਿੰਗਲਾ, ਸੁਨੀਲ ਜੈਨ, ਦੀਪਕ ਗੋਇਲ, ਦੀਨੇਸ਼ ਜੈਨ ਅਤੇ ਦੀਪਕ ਜੈਨ ਨੂੰ ਨਿਯੁਕਤ ਕੀਤਾ ਗਿਆ |