ਤਪਾ ਮੰਡੀ, 19 ਨਵੰਬਰ (ਪ੍ਰਵੀਨ ਗਰਗ)-ਕੋਚ ਰਾਮ ਸਿੰਘ ਨਾਮਧਾਰੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 7ਵੀਆਂ ਅਥਲੈਟਿਕ ਖੇਡਾਂ ਤੇ ਕਬੱਡੀ ਟੂਰਨਾਮੈਂਟ (ਲੜਕੀਆਂ) ਸਕੂਲ ਗਰਾਊਾਡ (ਕੱਸੀ ਵਾਲਾ), ਘੁੰਨਸ ਰੋਡ ਤਪਾ ਵਿਖੇ ਕਰਵਾਈਆਂ ਜਾ ਰਹੀਆਂ ਹਨ | ਜਿਸ ਵਿਚ 1000 ਮੀਟਰ ਅਤੇ 200 ਮੀਟਰ ਦੌੜ, ਲੰਬੀ ਛਾਲ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ | ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਖਿਡਾਰਨਾਂ ਨੂੰ ਇਨਾਮੀ ਰਾਸ਼ੀ, ਮੈਡਲ ਦੇ ਨਾਲ-ਨਾਲ ਸਰਪ੍ਰਾਈਜ਼ ਇਨਾਮ ਦਿੱਤੇ ਜਾਣਗੇ | ਖਿਡਾਰਨਾਂ ਨੂੰ ਮੈਡਲ ਸ੍ਰੀ ਸ੍ਰੀ 108 ਸਿੱਧ ਬਾਬਾ ਕੁਲਛੇਤਰ ਦਾਸ ਜੀ ਢਿਲਵਾਂ ਵਾਲਿਆਂ ਦੀ ਯਾਦ 'ਚ ਬਾਬਾ ਕਮਲ ਦਾਸ ਵਲੋਂ ਦਿੱਤੇ ਜਾਣਗੇ ਅਤੇ ਗਾਰਗੀ ਫਾਊਾਡੇਸ਼ਨ ਵਲੋਂ ਵੀ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਨ੍ਹਾਂ ਖੇਡਾਂ ਦੌਰਾਨ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਡਾ: ਬਾਲ ਚੰਦ ਬਾਂਸਲ, ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ, ਮੀਤ ਪ੍ਰਧਾਨ ਰਿਸ਼ੂ ਰੰਗੀ, ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਭਗਤ ਰਾਮ ਪੱਪੀ ਹਰੀ ਓਮ ਬੋਰਿੰਗ, ਬਲਜੀਤ ਸਿੰਘ ਬਾਸੀ, ਚੇਅਰਮੈਨ ਮਨੀਸ਼ ਬਾਂਸਲ, ਕਿ੍ਸ਼ਨ ਪੂਜਾ ਜਵੈਲਰਜ, ਰਾਜਵੀਰ ਕੌਰ ਸਿੱਧੂ, ਟਿੰਕੂ ਗਰਗ, ਬਨੀਤ ਬਾਂਸਲ, ਰੋਹਿਤ ਕਾਂਸਲ, ਡਿੰਪੀ ਸ਼ਰਮਾ ਅਤੇ ਹੋਰ ਪਤਵੰਤਿਆਂ ਦਾ ਵਿਸ਼ੇਸ਼ ਸਹਿਯੋਗ ਰਹੇਗਾ |