18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪੰਜਾਬ ਐਂਡ ਸਿੰਧ ਬੈਂਕ ਵਲੋਂ ਕਿਸਾਨ ਦਿਵਸ ਮਨਾਇਆ <br/>

ਅਜੀਤ ਡੈਸਕ 25-12-2025
ਖੰਨਾ, 24 ਦਸੰਬਰ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਪੰਜਾਬ ਐਂਡ ਸਿੰਧ ਬੈਂਕ ਵਲੋਂ ਕਿਸਾਨ ਦਿਵਸ ਮਨਾਇਆ ਗਿਆ | ਜਿਸ ਵਿਚ ਜਨਰਲ ਮੈਨੇਜਰ ਗੋਪਾਲ ਕ੍ਰਿਸ਼ਨ, ਜ਼ੋਨਲ ਮੈਨੇਜਰ ਮਲਕੀਤ ਸਿੰਘ ਵੀ ਪਹੁੰਚੇ | ਇਸ ਮੌਕੇ ਕਿਸਾਨਾਂ ਨੂੰ ਕਰਜ਼ਾ ਮਨਜ਼ੂਰੀ ਪੱਤਰ ਵੀ ਵੰਡੇ | ਉਨ੍ਹਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਕਾਫੀ ਹੱਦ ਤੱਕ ਮੌਕੇ ਤੇ ਹੀ ਹੱਲ ਕੀਤੀਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਆੜ੍ਹਤੀ ਐੋਸੋ. ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਵੀ ਪਹੁੰਚੇ | ਉਨ੍ਹਾਂ ਨੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਨਰਲ ਮੈਨੇਜਰ ਨੂੰ ਜਾਣੂ ਕਰਵਾਇਆ | ਜਨਰਲ ਮੈਨੇਜਰ ਅਤੇ ਜੋਨਲ ਮੈਨੇਜਰ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਚੀਫ਼ ਮੈਨੇਜਰ ਪ੍ਰਤੀਕ ਅਗਰਵਾਲ, ਮੈਨੇਜਰ ਸਤਿੰਦਰ ਸਿੰਘ ਢਿੱਲੋਂ, ਮੈਨੇਜਰ ਕਮਲਜੀਤ ਸਿੰਘ ਗਿੱਲ ਪਾਇਲ, ਆੜ੍ਹਤੀ ਸਤੀਸ਼ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁ. ਠੰਡਾ ਬੁਰਜ ਸਾਹਿਬ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਦਿਹਾੜੇ 'ਤੇ ਅੱਜ ਤੋਂ 27 ਤੱਕ ਲੱਗੇਗਾ ਦਸਤਾਰਾਂ ਦਾ ਲੰ... ਅਗਲੀ ਖ਼ਬਰ ਚੇਅਰਮੈਨ ਕਾਨੰੂਨੀ ਸੇਵਾਵਾਂ ਅਥਾਰਿਟੀ ਖੰਨਾ ਜੱਜ ਭੁਪਿੰਦਰ ਮਿੱਤਲ ਵੱਲੋਂ 'ਯੂਥ ਅਗੇਂਸਟ ਡਰੱਗਜ਼' ਮੁਹਿੰਮ ਤਹਿਤ ਨੁੱਕੜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।