31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਉੱਤਰਾਖੰਡ ਹੈਲੀਕਾਪਟਰ ਹਾਦਸਾ - ਮ੍ਰਿਤਕ ਦੇਹਾਂ ਨੂੰ ਕੱਢਣ ਲਈ ਮੁਹਿੰਮ ਜਾਰੀ

ਚਮੋਲੀ (ਉੱਤਰਾਖੰਡ), 31 ਅਕਤੂਬਰ - ਉੱਤਰਾਖੰਡ ਦੇ ਜੋਸ਼ੀਮੱਠ ਵਿਚ ਹੈਲੀਕਾਪਟਰ ਹਾਦਸਾ ਤੋਂ ਬਾਅਦ ਹਾਦਸੇ ਵਾਲੀ ਥਾਂ ਤੋਂ ਮ੍ਰਿਤਕ ਦੇਹਾਂ ਨੂੰ ਕੱਢਣ...

ਅਜੀਤ ਡੈਸਕ 31-10-2026

ਚਮੋਲੀ (ਉੱਤਰਾਖੰਡ), 31 ਅਕਤੂਬਰ - ਉੱਤਰਾਖੰਡ ਦੇ ਜੋਸ਼ੀਮੱਠ ਵਿਚ ਹੈਲੀਕਾਪਟਰ ਹਾਦਸਾ ਤੋਂ ਬਾਅਦ ਹਾਦਸੇ ਵਾਲੀ ਥਾਂ ਤੋਂ ਮ੍ਰਿਤਕ ਦੇਹਾਂ ਨੂੰ ਕੱਢਣ ਅਤੇ ਉਨ੍ਹਾਂ ਨੂੰ ਪੈਦਲ ਰਸਤੇ ਰਾਹੀਂ ਸੜਕ ਤੱਕ ਲਿਆਉਣ ਲਈ ਅੱਜ ਸਵੇਰ ਤੋਂ ਹੀ ਇਕ ਮੁਹਿੰਮ ਚਲਾਈ ਜਾ ਰਹੀ ਹੈ। ਉਤਰਾਖੰਡ ਸਿਵਲ ਏਵੀਏਸ਼ਨ ਡਿਵੈਲਪਮੈਂਟ ਅਥਾਰਟੀ (UCADA) ਦੇ ਸੀ.ਈ.ਓ. ਪ੍ਰਤੀਕ ਜੈਨ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਨੂੰ ਹਵਾਈ ਜਹਾਜ਼ (ਹੈਲੀਕਾਪਟਰ) ਰਾਹੀਂ ਏਮਜ਼ (AIIMS ਰਿਸ਼ੀਕੇਸ਼ ਲਿਜਾਇਆ ਜਾਵੇਗਾ, ਜਿੱਥੇ ਪੀੜਤਾਂ ਦੇ ਪਰਿਵਾਰਿਕ ਮੈਂਬਰ ਪਹੁੰਚ ਰਹੇ ਹਨ।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਹੈਲੀਕਾਪਟਰ ਚਮੋਲੀ ਸਥਿਤ ਸ਼੍ਰੀ ਬਦਰੀਨਾਥ ਧਾਮ ਤੋਂ ਦੇਹਰਾਦੂਨ ਜਾ ਰਿਹਾ ਸੀ, ਜਿਸ ਵਿਚ ਪਾਈਲਟ ਸਣੇ 6 ਲੋਕਾਂ ਦੀ ਮੌਤ ਹੋ ਗਈ ਸੀ।

ਪਿਛਲੀ ਖ਼ਬਰ ਮਸ਼ਹੂਰ ਫ਼ਿਲਮ ਨਿਰਮਾਤਾ ਸੰਜੇ ਗੁਪਤਾ ਦਾ ਦਿਹਾਂਤ ਅਗਲੀ ਖ਼ਬਰ ਵਿਦੇਸ਼ ਜਾਣ ਲਈ ਮੋਟਰ ਸਾਇਕਲ ਤੇ ਮੈਡੀਕਲ ਕਰਵਾਉਣ ਜਾ ਰਹੇ ਵਿਅਕਤੀ ਦੀ ਅਚਾਨਕ ਡਿੱਗਣ ਕਾਰਨ ਮੌਤ