17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਚੇਅਰਮੈਨ ਕਾਨੰੂਨੀ ਸੇਵਾਵਾਂ ਅਥਾਰਿਟੀ ਖੰਨਾ ਜੱਜ ਭੁਪਿੰਦਰ ਮਿੱਤਲ ਵੱਲੋਂ 'ਯੂਥ ਅਗੇਂਸਟ ਡਰੱਗਜ਼' ਮੁਹਿੰਮ ਤਹਿਤ ਨੁੱਕੜ ਨਾਟਕ ਕਰਵਾਇਆ <br/>

ਅਜੀਤ ਡੈਸਕ 25-12-2025
ਖੰਨਾ, 24 ਦਸੰਬਰ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਯੂਥ ਅਗੇਂਸਟ ਡਰੱਗਜ਼ ਮੁਹਿੰਮ ਤਹਿਤ ਜਾਗਰੂਕਤਾ ਮੁਹਿੰਮ ਚਲਾਈ ਗਈ | ਇਸ ਮੁਹਿੰਮ ਅਧੀਨ ਆਮ ਲੋਕਾਂ ਨੰੂ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਪ੍ਰਚਾਰ ਸਮਗਰੀ ਵੰਡੀ ਜਾ ਰਹੀ ਹੈ | ਰਘਵੀਰ ਸਿੰਘ ਫਰੀਡਮ ਫਾਈਟਰ ਪੀਐੱਮ ਸ੍ਰੀ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਵਿਖੇ ਯੂਥ ਅਗੇਂਸਟ ਡਰੱਗਜ ਸਬੰਧੀ ਸੈਮੀਨਾਰ ਲਗਾਇਆ ਗਿਆ ਅਤੇ ਨੁੱਕੜ ਨਾਟਕ ਵੀ ਕਰਵਾਇਆ ਗਿਆ, ਜਿਸ ਵਿੱਚ ਮਾਨਯੋਗ ਸਿਵਲ ਜੱਜ ਸੀਨੀਅਰ ਡਿਵੀਜ਼ਨ ਖੰਨਾ ਭੁਪਿੰਦਰ ਮਿੱਤਲ, ਜੱਜ ਆਸ਼ਿਆ ਜਿੰਦਲ, ਜੇ. ਐਮ. ਆਈ. ਸੀ., ਜੱਜ ਪ੍ਰਭਜੋਤ ਕੌਰ, ਜੇ. ਐਮ. ਆਈ. ਸੀ. ਅਤੇ ਜੱਜ ਸੰਦੀਪ ਕੌਰ ਜੇ. ਐਮ. ਆਈ.ਸੀ. ਖੰਨਾ ਸ਼ਾਮਿਲ ਹੋਏ | ਭੁਪਿੰਦਰ ਮਿੱਤਲ ਜੱਜ ਅਤੇ ਬਾਕੀ ਜੱਜਾਂ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰਾ ਨਸ਼ਿਆਂ ਦੇ ਮਾੜੇ ਪ੍ਰਭਾਵ ਦੱਸਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ 'ਤੇ ਪੈਨਲ ਐਡਵੋਕੇਟ ਰਵੀ ਕੁਮਾਰ, ਐਡਵੋਕੇਟ ਨਿਖਿਲ ਨਈਅਰ, ਐਡਵੋਕੇਟ ਹਿਮਾਂਸ਼ੂ ਖੰਨਾ, ਐਡਵੋਕੇਟ ਪਰਵਿੰਦਰ ਸਿੰਘ ਅÏਜਲਾ, ਐਡਵੋਕੇਟ ਰਾਜਦੀਪ ਸਿੰਘ ਅÏਲਖ, ਐਡਵੋਕੇਟ ਤਰਨਦੀਪ ਕੌਰ, ਐਡਵੋਕੇਟ ਰਾਘਵ ਸੂਦ, ਐਡਵੋਕੇਟ ਵਰਿੰਦਰਪਾਲ ਸਿੰਘ ਸਹੋਤਾ ਵੀ ਹਾਜਰ ਸਨ | ਜੱਜ ਭੁਪਿੰਦਰ ਮਿੱਤਲ ਨੇ ਦੱਸਿਆ ਕਿ ਸਕੱਤਰ ਪੰਜਾਬ ਰਾਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਨਿਰਦੇਸ਼ਾਂ ਅਨੁਸਾਰ ਯੂਥ ਅਗੇਂਸਟ ਡਰੱਗਜ਼ ਮੁਹਿੰਮ ਮਿਤੀ 6 ਜਨਵਰੀ ਤੱਕ ਚਲਾਈ ਜਾਵੇਗੀ | ਇਸ ਮੌਕੇ ਸਕੂਲ ਹੈੱਡਮਾਸਟਰ ਬਲਵਿੰਦਰ ਸਿੰਘ ਨੇ ਚੇਅਰਮੈਨ ਕਾਨੰੂਨੀ ਸੇਵਾਵਾਂ ਅਥਾਰਿਟੀ ਅਤੇ ਹੋਰਾਂ ਨੂੰ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਪੰਜਾਬ ਐਂਡ ਸਿੰਧ ਬੈਂਕ ਵਲੋਂ ਕਿਸਾਨ ਦਿਵਸ ਮਨਾਇਆ <br/> ਅਗਲੀ ਖ਼ਬਰ ਯੂਰੋ ਕਿਡਜ਼ ਐਂਡ ਡਰੀਮ ਬੈਰੀ ਕਾਨਵੈਂਟ ਸਕੂਲ ਦੋਰਾਹਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।