31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਵਿਧਾਨ ਸਭਾ ਹਲਕਾ ਅਮਰਗੜ੍ਹ ਸੈਣ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਪ੍ਰੀਤ ਲਗਾਏ

ਅਹਿਮਦਗੜ੍ਹ, 30 ਅਕਤੂਬਰ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਰਾਜਪਾਲ ਦੀ ਮਨਜ਼ੂਰੀ ਨਾਲ ਸੂਬੇ ਦੇ ਵਿਧਾਨ ਸਭਾ ਹਲਕਿਆਂ ’ਚ ਸਮਾਜ ਭਲਾਈ ਬੋਰਡ ਗਠਿਤ ਕੀਤੇ ਜਾਣ ਬਾਅਦ ਹਲਕਾ ਅਮਰਗੜ੍ਹ ਸੈਣ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਪ੍ਰੀਤ ਡੇਅਰੀ ਵਾਲੇ ਅਹਿਮਦਗੜ੍ਹ ਨੂੰ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਅਨੁਸਾਰ ਗੁਰਪ੍ਰੀਤ ਸਿੰਘ ਸੈਣ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਵਜੋਂ ਕੰਮ ਕਾਜ ਦੇਖਣਗੇ, ਜਿਨ੍ਹਾਂ ਨੂੰ ਬੋਰਡ ਦੇ ਬਾਕੀ ਅਹੁਦੇਦਾਰ ਨਿਯੁਕਤ ਕਰਨ ਦੇ ਵੀ ਅਧਿਕਾਰ ਦਿੱਤੇ ਗਏ ਹਨ।

ਅਜੀਤ ਡੈਸਕ 31-10-2026
ਅਹਿਮਦਗੜ੍ਹ, 30 ਅਕਤੂਬਰ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਰਾਜਪਾਲ ਦੀ ਮਨਜ਼ੂਰੀ ਨਾਲ ਸੂਬੇ ਦੇ ਵਿਧਾਨ ਸਭਾ ਹਲਕਿਆਂ ’ਚ ਸਮਾਜ ਭਲਾਈ ਬੋਰਡ ਗਠਿਤ ਕੀਤੇ ਜਾਣ ਬਾਅਦ ਹਲਕਾ ਅਮਰਗੜ੍ਹ ਸੈਣ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਪ੍ਰੀਤ ਡੇਅਰੀ ਵਾਲੇ ਅਹਿਮਦਗੜ੍ਹ ਨੂੰ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਅਨੁਸਾਰ ਗੁਰਪ੍ਰੀਤ ਸਿੰਘ ਸੈਣ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਵਜੋਂ ਕੰਮ ਕਾਜ ਦੇਖਣਗੇ, ਜਿਨ੍ਹਾਂ ਨੂੰ ਬੋਰਡ ਦੇ ਬਾਕੀ ਅਹੁਦੇਦਾਰ ਨਿਯੁਕਤ ਕਰਨ ਦੇ ਵੀ ਅਧਿਕਾਰ ਦਿੱਤੇ ਗਏ ਹਨ। ਇਸੇ ਸੰਬੰਧੀ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਤੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਦੀ ਅਗਵਾਈ ਹੇਠ ਨਵ ਨਿਯੁਕਤ ਪ੍ਰਧਾਨ ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਕਰ ਕੇ ਸਨਮਾਨ ਕੀਤਾ। ਇਸ ਦੇ ਨਾਲ ਹੀ ਅਹਿਮਦਗੜ੍ਹ ਸੈਣ ਸਮਾਜ ਦੇ ਸਰਪ੍ਰਸਤ ਮਾਸਟਰ ਕੁਲਦੀਪ ਸਿੰਘ, ਚੇਅਰਮੈਨ ਬਲਜਿੰਦਰ ਸਿੰਘ ਬਿੱਲੂ, ਜਸਵੀਰ ਸਿੰਘ ਪ੍ਰਧਾਨ, ਅਜੈਬ ਸਿੰਘ ਜਨਰਲ ਸਕੱਤਰ, ਜਗਵਿੰਦਰ ਸਿੰਘ ਰੂਬੀ ਐਗਜ਼ੈਕਟਿਵ ਮੈਂਬਰ ਆਦਿ ਦਾ ਵੀ ਵਿਸ਼ੇਸ਼ ਕਰ ਕੇ ਸਨਮਾਨ ਕੀਤਾ। ਇਸ ਮੌਕੇ ਸਰਪੰਚ ਨਰੇਸ਼ ਨਾਰੀਕੇ, ਕੌਂਸਲਰ ਬਿੱਲੂ ਮਾਜਰੀ, ਟਰੱਕ ਯੂਨੀਅਨ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਆਦਿ ਵੀ ਵਿਸ਼ੇਸ਼ ਕਰ ਕੇ ਹਾਜ਼ਰ ਸਨ।
ਪਿਛਲੀ ਖ਼ਬਰ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਪਿੰਡ ਦੀ ਧੀ ਜਾਸਮੀਨ ਨੂੰ ਸਾੜ ਕੇ ਮਾਰਨ ਵਾਲੇ ਪਤੀ ਖ਼ਿਲਾਫ਼ ਸ਼ੋਕ ਸਭਾ ਅਗਲੀ ਖ਼ਬਰ ਗੁਰੂ ਦੀ ਲਾਡਲੀ ਫ਼ੌਜ ਦੇ ਖੰਨਾ ਪਹੁੰਚਣ ’ਤੇ ਜਥੇ. ਬਾਬਾ ਇੰਦਰਜੀਤ ਸਿੰਘ ਤੇ ਗੁਰਸੀਰਤ ਸਿੰਘ ਖ਼ਾਲਸਾ ਵਲੋਂ ਸਵਾਗਤ ਤੇ ਸਨਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।