ਮਾਹਿਲਪੁਰ, (ਹੁਸ਼ਿਆਰਪੁਰ), 31 ਅਕਤੂਬਰ (ਰਜਿੰਦਰ ਸਿੰਘ)- ਬੀਤੀ ਦੇਰ ਸ਼ਾਮ ਥਾਣਾ ਮਾਹਿਲਪੁਰ ਦੇ ਅੱਗੇ ਪੰਜਾਬ ਰੋਡਵੇਜ਼ ਦੀ ਬੱਸ ਹੇਠਾਂ ਆਉਣ ਨਾਲ ਸਾਇਕਲ ’ਤੇ ਜਾ ਰਹੇ ਇਕ 73 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਅਸ਼ੋਕ ਕੁਮਾਰ ਪੁੱਤਰ ਵੇਦ ਪ੍ਰਕਾਸ਼ ਵਾਸੀ ਮਾਹਿਲਪੁਰ, ਜੋ ਸਾਇਕਲ ’ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਅਚਾਨਕ ਨੰਗਲ ਤੋਂ ਆ ਰਹੀ ਬੱਸ (ਪੀ ਬੀ 12 ਵਾਈ 1441) ਨਾਲ ਟਕਰਾ ਗਿਆ ਅਤੇ ਬੱਸ ਉਸ ਦੀਆਂ ਲੱਤਾਂ ਦੇ ਉੱਪਰੋਂ ਲੱਘ ਗਈ। ਰਾਹਗਾਰਾਂ ਨੇ ਉਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫਰ ਕੀਤਾ ਗਿਆ। ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਸ ਨੂੰ ਕਿਸੇ ਨਿੱਜੀ ਹਸਪਤਾਲ ਵਿਚ ਲਿਜਾਇਆ ਜਾ ਰਿਹਾ ਸੀ ਕਿ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਬੱਸ ਸਮੇਤ ਡਰਾਈਵਰ ਨੂੰ ਕ਼ਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ
Free
ਬੱਸ ਹੇਠਾਂ ਆਉਣ ਨਾਲ 73 ਸਾਲਾ ਬਜ਼ੁਰਗ ਦੀ ਮੌਤ
ਮਾਹਿਲਪੁਰ, (ਹੁਸ਼ਿਆਰਪੁਰ), 31 ਅਕਤੂਬਰ (ਰਜਿੰਦਰ ਸਿੰਘ)- ਬੀਤੀ ਦੇਰ ਸ਼ਾਮ ਥਾਣਾ ਮਾਹਿਲਪੁਰ ਦੇ ਅੱਗੇ ਪੰਜਾਬ ਰੋਡਵੇਜ਼ ਦੀ ਬੱਸ ਹੇਠਾਂ ਆਉਣ ਨਾਲ ਸਾਇਕਲ ’ਤੇ ਜਾ ਰਹੇ ਇਕ 73 ਸਾਲਾ ਬਜ਼ੁਰਗ ਦੀ ਮੌਤ ਹੋ ਗਈ।
ਅਜੀਤ ਡੈਸਕ
31-10-2026