ਹੜ੍ਹ ਪੀੜਤ ਦੇ ਕਰਜ਼ੇ ਮੁਆਫ਼ ਕੀਤੇ ਜਾਣ- ਗ਼ਾਲਿਬ, ਚਕੋਹੀ <br/>
ਅਜੀਤ ਡੈਸਕ
01-09-2025
ਗ਼ਾਲਿਬ ਤੇ ਚਕੋਹੀ ਨੇ ਅੱਗੇ ਦੱਸਿਆ ਕਿ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ ਤੇ ਪਸ਼ੂ ਮਰ ਰਹੇ ਹਨ ਅਤੇ ਜਾਨੀ ਨੁਕਸਾਨ ਹੋ ਰਿਹਾ ਹੈ, ਪਰ ਸਰਕਾਰਾਂ ਸਰਵੇ ਕਰ ਜਾਂਦੀਆਂ ਹਨ ਉਹ ਵੀ ਜਹਾਜ਼ਾਂ 'ਚ ਘੁੰਮ ਕੇ ਬਾਅਦ ਵਿਚ ਮੁੜ ਕੇ ਕੀਤੇ ਐਲਾਨ ਪੀੜਤਾਂ ਲੋਕਾਂ ਲਈ ਸਿਰਫ਼ ਐਲਾਨ ਹੀ ਬਣਕੇ ਰਹਿ ਜਾਂਦੇ ਹਨ | ਸਰਕਾਰ ਨੂੰ ਤੁਰੰਤ ਹੜ੍ਹਾਂ ਪ੍ਰਭਾਵਿਤ ਲੋਕਾਂ ਦਾ ਕਰਜ਼ਾ ਮੁਆਫ਼ ਕਰਨਾ ਚਾਹੀਦਾ ਹੈ ਤਾਂ ਜੋ ਲੋਕ ਮੁੜ ਜ਼ਿੰਦਗੀ ਬਤੀਤ ਕਰ ਸਕਣ | ਉੱਚ ਪੱਧਰੀ ਜਾਂਚ ਦਾ ਵਿਸ਼ਾ ਹੈ ਕਿ ਮਾਲਵੇ ਦੀਆਂ ਨਹਿਰਾ ਖਾਲੀ ਕਿਉਂ ਹਨ ਇਸ ਪਿੱਛੇ ਕੋਈ ਸਾਜ਼ਿਸ਼ ਤਾ ਨਹੀਂ | ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੀਡਰਾਂ ਨੂੰ ਫ਼ੋਟੋਆਂ ਕਰਨ ਦੀ ਮਨਾਹੀ ਹੋਣੀ ਚਾਹੀਦੀ ਹੈ, ਲੀਡਰ ਅਜਿਹੇ ਦੁੱਖ ਭਰੇ ਸਮੇਂ ਵਿਚ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿਚ ਬਿਜ਼ੀ ਹਨ |