06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਬਸਪਾ ਨੇ ਪਿੰਡ ਰੋੜੀਆਂ ਤੋਂ ਪਿੰਡ-ਪਿੰਡ ਮੀਟਿੰਗਾਂ ਦੀ ਕੀਤੀ ਸ਼ੁਰੂਆਤ

ਮਲੌਦ, 5 ਨਵੰਬਰ (ਦਿਲਬਾਗ ਸਿੰਘ ਚਾਪੜਾ)- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਦੇ ਹਲਕਾ ਪਾਇਲ ਦੇ ਉਮੀਦਵਾਰ ਮਾ. ਬਲਜੀਤ ਸਿੰਘ ਸਲਾਣਾ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਅਤੇ ਬਸਪਾ ਦੇ ਸੰਕਲਪ ‘ਮਿਸ਼ਨ 2027 ਫਤਿਹ’ ਲਈ ਪਿੰਡ ਪਿੰਡ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਜ਼ੋਨ ਮਲੌਦ ਦੀਆਂ ਮੀਟਿੰਗਾਂ ਦੀ ਸ਼ੁਰੂਆਤ ਪਿੰਡ ਰੋੜੀਆਂ ਤੋਂ ਕੀਤੀ ਗਈ।

ਅਜੀਤ ਡੈਸਕ 06-11-2026
ਮਲੌਦ, 5 ਨਵੰਬਰ (ਦਿਲਬਾਗ ਸਿੰਘ ਚਾਪੜਾ)- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਦੇ ਹਲਕਾ ਪਾਇਲ ਦੇ ਉਮੀਦਵਾਰ ਮਾ. ਬਲਜੀਤ ਸਿੰਘ ਸਲਾਣਾ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਅਤੇ ਬਸਪਾ ਦੇ ਸੰਕਲਪ ‘ਮਿਸ਼ਨ 2027 ਫਤਿਹ’ ਲਈ ਪਿੰਡ ਪਿੰਡ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਜ਼ੋਨ ਮਲੌਦ ਦੀਆਂ ਮੀਟਿੰਗਾਂ ਦੀ ਸ਼ੁਰੂਆਤ ਪਿੰਡ ਰੋੜੀਆਂ ਤੋਂ ਕੀਤੀ ਗਈ। ਇਸ ਮੌਕੇ ਜੋਨ ਇੰਚਾਰਜ਼ ਕੁਲਵੰਤ ਸਿੰਘ ਰੋੜੀਆਂ ਨੇ ਦੱਸਿਆ ਕਿ ਮਾ. ਬਲਜੀਤ ਸਿੰਘ ਸਲਾਣਾ ਦੇ ਰੂਪ ਵਿੱਚ ਹਲਕਾ ਪਾਇਲ ਨੂੰ ਸੋਗਾਤ ਮਿਲੀ ਹੈ, ਕਿਉਂਕਿ ਮਾ. ਬਲਜੀਤ ਸਿੰਘ ਪੜ੍ਹੇ ਲਿਖੇ ਝੁਜਾਰੂ ਆਗੂ ਹਨ ਜੋ ਨੌਕਰੀ ਦੌਰਾਨ ਟੀਚਰ ਯੂਨੀਅਨ ਦੇ ਪ੍ਰਧਾਨ ਰਹੇ ਤੇ ਬਾਮਸੇਫ਼ ਵਿਚ ਵੀ ਮੌਹਰੀ ਕੰਮ ਕੀਤਾ ਹੈ ਤੇ ਉਨ੍ਹਾਂ ਦਾ ਸਾਰਾ ਪਰਿਵਾਰ ਵੀ ਚੰਗੇ ਅਹੁੱਦਿਆਂ ਤੇ ਹਨ। ਇਸ ਮੌਕੇ ਮਾ. ਸਲਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੇ ਸਾਰੀਆ ਪਾਰਟੀਆਂ ਨੂੰ ਮੌਕਾ ਦੇ ਦੇਖ ਲਿਆ ਹੈ ਪਰ ਹਰ ਇੱਕ ਪਾਰਟੀ ਨੇ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਹੈ। ਬਹੁਜਨ ਸਮਾਜ ਪਾਰਟੀ ਕਿਸੇ ਧਰਮ, ਜਾਤ ਜਾਂ ਫਿਰਕੇ ਦੀ ਪਾਰਟੀ ਨਹੀਂ ਸਗੋਂ ਸਭ ਧਰਮਾਂ ਦਾ ਸਨਮਾਨ ਕਰਨ ਪਾਰਟੀ ਹੈ, ਜਿਸ ਦਾ ਉਦੇਸ਼ ਅਜਿਹੇ ਸਮਾਜ ਦੀ ਸਿਰਜਣਾ ਹੈ ਜਿੱਥੇ ਹਰ ਇੱਕ ਨੂੰ ਬਰਾਬਰਤਾ ਦਾ ਅਧਿਕਾਰ ਹੋਵੇ। ਮੁਫਤ ਸਿੱਖਿਆ, ਮੁਫ਼ਤ ਸਿਹਤ ਅਤੇ ਸਭ ਲਈ ਰੁਜਗਾਰ ਬਸਪਾ ਸਰਕਾਰ ਦਾ ਮੁੱਖ ਉਦੇਸ਼ ਹੋਵੇਗਾ। ਵੱਖ ਵੱਖ ਪਿੰਡਾਂ ’ਚ ਮੀਟਿੰਗਾਂ ਦੌਰਾਨ ਪ੍ਰਧਾਨ ਕੁਲਵੰਤ ਸਿੰਘ, ਪ੍ਰਧਾਨ ਬਲਜਿੰਦਰ ਸਿੰਘ ਰੋੜੀਆਂ, ਰਘਵੀਰ ਸਿੰਘ ਰੋੜੀਆ, ਜਗਤਾਰ ਸਿੰਘ, ਡਾ. ਅਵਤਾਰ ਸਿੰਘ ਭੱਟੀ, ਨਾਥੀ ਰਾਮ, ਚੰਦ ਸਿੰਘ, ਰਾਮ ਜੀ ਸਿੰਘ, ਗੁਰਮੇਲ ਸਿੰਘ ਰਾਜਾ, ਮਾਧੌ ਸਿੰਘ, ਮਾ. ਲਛਮਣ ਸਿੰਘ, ਗੁਰਨਾਮ ਸਿੰਘ ਸੇਖਾ, ਮੱਖਣ ਸਿੰਘ ਰਾਮਗੜ੍ਹ ਸਰਦਾਰਾਂ, ਅਸਵਨੀ ਸਿੰਘ, ਬਲਜੀਤ ਸਿੰਘ, ਮਿਸਤਰੀ ਸੁਰਜੀਤ ਸਿੰਘ, ਮਾ. ਦਰਬਾਰਾ ਸਿੰਘ ਉਕਸੀ, ਪਰਸ਼ੋਤਮ ਸਿੰਘ ਦੁਧਾਲ ਤੇ ਲਖਵੀਰ ਸਿੰਘ ਜੋਗੀਮਾਜਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਦੇ ਵਿਦਿਆਰਥੀਆਂ ਨੇ ਹੋਪਅੱਪ ਜ਼ੀਰਕਪੁਰ ’ਚ ਮਾਣਿਆ ਆਨੰਦ ਅਗਲੀ ਖ਼ਬਰ ਬਾਹੜੇ ਗੋਤਰ ਦੇ ਜਠੇਰਿਆਂ ਦਾ ਮੇਲਾ 8 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।