ਦੀਵਾਲੀ ਮੌਕੇ ਕੋਈ ਵੀ ਤੋਹਫ਼ਾ ਜਾਂ ਮਠਿਆਈ ਲੈ ਕੇ ਨਾ ਆਵੇ, ਲੋੜਵੰਦਾਂ ਨਾਲ ਖੁਸ਼ੀਆਂ ਸਾਂਝੀਆਂ ਕਰੋ- ਐੱਸ. ਐੱਸ. ਪੀ. ਡਾ. ਆਹਲੂਵਾਲੀਆ
- ਐੱਸ. ਐੱਸ. ਪੀ ਦਫ਼ਤਰ ਤੋਂ ਲੈ ਕੇ ਥਾਣਿਆਂ ਤੱਕ ਲਗਾਏ ਪੋਸਟਰ, ਪੁਲਿਸ ਮੁਲਾਜ਼ਮਾਂ ਨੂੰ ਵੀ ਦਿੱਤੇ ਨਿਰਦੇਸ਼
ਖੰਨਾ, 5 ਨਵੰਬਰ (ਹਰਜਿੰਦਰ ਸਿੰਘ ਲਾਲ)- ਦੀਵਾਲੀ ਦੇ ਤਿਉਹਾਰ ਮੌਕੇ ਜਿੱਥੇ ਲੋਕ ਇਕ-ਦੂਜੇ ਨੂੰ ਮਠਿਆਈਆਂ, ਤੋਹਫ਼ੇ ਤੇ ਹੋਰ ਸੁਗਾਤਾਂ ਦੇ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ, ਉੱਥੇ ਹੀ ਪੁਲਿਸ ਜ਼ਿਲ੍ਹਾ ਖੰਨਾ ਦੀ ਐੱਸ. ਐੱਸ.
ਪ
ਪੁਲਿਸ ਲਾਈਨ ਵਿਚ ਲੱਗੇ ਇਸ਼ਤਿਹਾਰ ਦਾ ਇਕ ਦ੍ਰਿਸ਼।ਤਸਵੀਰ : ਸੋਨੀ ਗਿੱਲ
06-11-2026
ਖੰਨਾ, 5 ਨਵੰਬਰ (ਹਰਜਿੰਦਰ ਸਿੰਘ ਲਾਲ)- ਦੀਵਾਲੀ ਦੇ ਤਿਉਹਾਰ ਮੌਕੇ ਜਿੱਥੇ ਲੋਕ ਇਕ-ਦੂਜੇ ਨੂੰ ਮਠਿਆਈਆਂ, ਤੋਹਫ਼ੇ ਤੇ ਹੋਰ ਸੁਗਾਤਾਂ ਦੇ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ, ਉੱਥੇ ਹੀ ਪੁਲਿਸ ਜ਼ਿਲ੍ਹਾ ਖੰਨਾ ਦੀ ਐੱਸ. ਐੱਸ. ਪੀ ਡਾ. ਦਰਪਣ ਆਹਲੂਵਾਲੀਆ ਨੇ ਇਕ ਵੱਖਰੀ ਤੇ ਸ਼ਲਾਘਾਯੋਗ ਪਹਿਲ ਕੀਤੀ ਹੈ। ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਦੀਵਾਲੀ ਮੌਕੇ ਕਿਸੇ ਵੀ ਵਿਅਕਤੀ ਤੋਂ ਕਿਸੇ ਤਰ੍ਹਾਂ ਦਾ ਤੋਹਫ਼ਾ, ਮਠਿਆਈ ਜਾਂ ਹੋਰ ਸੁਗਾਤ ਸਵੀਕਾਰ ਨਹੀਂ ਕੀਤੀ ਜਾਵੇਗੀ। ਇਸ ਪਹਿਲ ਦਾ ਮਕਸਦ ਪੁਲਿਸ ਵਿਭਾਗ ਵਿੱਚ ਇਮਾਨਦਾਰੀ, ਸਾਦਗੀ ਅਤੇ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਐੱਸ. ਐੱਸ. ਪੀ ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ’ ਤੇ ਖੰਨਾ ਪੁਲਿਸ ਵਲੋਂ ਇਸ ਫੈਸਲੇ ਨੂੰ ਅਮਲੀ ਰੂਪ ਵੀ ਦਿੱਤਾ ਜਾ ਰਿਹਾ ਹੈ। ਐੱਸ. ਐੱਸ. ਪੀ ਦਫ਼ਤਰ ਸਮੇਤ ਪੁਲਿਸ ਦੇ ਹੋਰਨਾਂ ਦਫ਼ਤਰਾਂ ਅਤੇ ਥਾਣਿਆਂ ਵਿੱਚ ਬਕਾਇਦਾ ਪੋਸਟਰ ਲਗਾਏ ਗਏ ਹਨ, ਜਿਨ੍ਹਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਦੀਵਾਲੀ ਮੌਕੇ ਕਿਸੇ ਕੋਲੋਂ ਵੀ ਤੋਹਫ਼ਾ, ਮਠਿਆਈ ਜਾਂ ਹੋਰ ਕੋਈ ਸੁਗਾਤ ਨਹੀਂ ਲੈਣਗੇ। ਪੁਲਿਸ ਦਫ਼ਤਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਵੀ ਨਿਮਰਤਾ ਨਾਲ ਇਸ ਫੈਸਲੇ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਪਹਿਲ ਦਾ ਸਤਿਕਾਰ ਕਰਨ। ਐੱਸ. ਐੱਸ. ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੀਵਾਲੀ ਖੁਸ਼ੀਆਂ ਤੇ ਆਪਸੀ ਭਾਈਚਾਰੇ ਦਾ ਤਿਉਹਾਰ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਤੋਹਫ਼ੇ ਦੇਣ ਦੀ ਬਜਾਏ ਆਪਣੇ ਆਲੇ-ਦੁਆਲੇ ਰਹਿੰਦੇ ਲੋੜਵੰਦਾਂ, ਬੇਸਹ ਾਰਾ ਲੋਕਾਂ ਤੇ ਗ਼ਰੀਬ ਪਰਿਵਾਰਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਨੂੰ ਮਠਿਆਈਆਂ, ਕੱਪੜੇ ਤੇ ਲੋੜ ਦਾ ਸਾਮਾਨ ਦੇ ਕੇ ਉਨ੍ਹਾਂ ਦੇ ਘਰਾਂ ਵਿਚ ਵੀ ਦੀਵਾਲੀ ਦੀਆਂ ਖੁਸ਼ੀਆਂ ਪਹੁੰਚਾਈਆਂ ਜਾਣ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਮਹਿੰਗੇ ਤੋਹਫ਼ਿਆਂ ਵਿੱਚ ਨਹੀਂ, ਸਗੋਂ ਦੂਜਿਆਂ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਵਿੱਚ ਹੈ। ਖੰਨਾ ਪੁਲਿਸ ਦੀ ਇਹ ਪਹਿਲ ਸਮਾਜ ਵਿਚ ਇਮਾਨਦਾਰੀ, ਸਾਦਗੀ ਅਤੇ ਸੇਵਾ ਭਾਵਨਾ ਦਾ ਸੁਨੇਹਾ ਦੇ ਰਹੀ ਹੈ।