06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ਼ੱਕੀ ਹਾਲਾਤਾਂ ਵਿਚ ਗੋਲੀ ਲੱਗਣ ਕਾਰਨ ਕੱਪੜਾ ਕਾਰੋਬਾਰੀ ਦੀ ਮੌਤ

ਲੁਧਿਆਣਾ, 6 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸਾਊਥਸਿਟੀ ਬਾਈਪਾਸ ਤੇ ਸ਼ੱਕੀ ਹਾਲਾਤਾਂ ਵਿਚ ਗੋਲੀ ਲੱਗਣ ਕਾਰਨ ਇਕ....

ਅਜੀਤ ਡੈਸਕ 06-11-2026

ਲੁਧਿਆਣਾ, 6 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸਾਊਥਸਿਟੀ ਬਾਈਪਾਸ ਤੇ ਸ਼ੱਕੀ ਹਾਲਾਤਾਂ ਵਿਚ ਗੋਲੀ ਲੱਗਣ ਕਾਰਨ ਇਕ ਕੱਪੜਾ ਕਾਰੋਬਾਰੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਸ਼ਨਾਖਤ ਪੁਲਕਿਤ ਪੋਪਲੀ ਪੁੱਤਰ ਸ਼ਾਮ ਲਾਲ ਵਜੋਂ ਕੀਤੀ ਗਈ ਹੈ ਉਸ ਦੀ ਉਮਰ 30 ਸਾਲ ਦੇ ਕਰੀਬ ਸੀ। ਉਸ ਦੀ ਲਾਸ਼ ਅੱਜ ਪੁਲਿਸ ਵਲੋਂ ਉਸਦੀ ਕਾਰ ਵਿਚੋਂ ਬਰਾਮਦ ਕੀਤੀ ਗਈ।

ਕੁਝ ਲੋਕਾਂ ਨੇ ਉਥੇ ਕਾਰ ਖੜੀ ਦੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀਆਂ ਨੇ ਜਦੋਂ ਲਾਸ਼ ਚੈੱਕ ਕੀਤੀ ਗਈ ਤਾਂ ਉਸਦੇ ਗੋਲੀ ਲੱਗੀ ਹੋਈ ਸੀ। ਜਾਂਚ ਕਰ ਰਹੇ ਐਸ.ਐਚ. ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਹਾਲ ਦੀ ਘੜੀ ਲਾਸ਼ ਕਬਜੇ ਵਿਚ ਲੈ ਲਈ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਪੁਲਕੀਤ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਅਤੇ ਪੁਲਿਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ ਪਰ ਫਿਰ ਵੀ ਇਹ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜਿਹੜੇ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਨੌਜਵਾਨ ਦਾ ਬਹਾਦਰ ਕੇ ਰੋਡ ਤੇ ਕੱਪੜੇ ਦਾ ਕਾਰੋਬਾਰ ਸੀ। 

ਪਿਛਲੀ ਖ਼ਬਰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਨੂੰ ਲੈ ਕੇ ਕਿਸਾਨ ਅਤੇ ਪੁਲਿਸ ਵਿਚ ਝੜਪ ਅਗਲੀ ਖ਼ਬਰ ਪਿੰਡ ਅਵਾਣ ਲੱਖਾ ਸਿੰਘ ਵਿਖੇ ਸਰਕਾਰੀਆ ਦੀ ਅਗਵਾਈ ਹੇਠ ਕਈ ਪਰਿਵਾਰਾਂ ਨੇ ਫੜਿਆ ਕਾਂਗਰਸ ਦਾ ਪੱਲਾ