ਸ਼ਾਹਪੁਰ ਕੰਢੀ, 31 ਅਗਸਤ (ਰਣਜੀਤ ਸਿੰਘ)-ਸਤਿਗੁਰੂ ਮਹਾਰਾਜ ਮੰਗਤ ਰਾਮ ਦੇ ਤਪ ਅਸਥਾਨ ਸ਼ਾਹਪੁਰ ਕੰਢੀ ਵਿਚ ਆਯੋਜਿਤ ਦੋ ਰੋਜ਼ਾ ਸਮਤਾ ਸਤਿਸੰਗ ਸੰਮੇਲਨ ਸਮਾਪਤ ਹੋ ਗਿਆ | ਜਿਸ ਵਿਚ ਅਸ਼ੀਰਵਾਦ ਲੈਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ, ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਅਤੇ ਕਾਂਗਰਸੀ ਆਗੂ ਪੰਮੀ ਪਠਾਨੀਆ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਸਮਾਗਮ ਵਿਚ ਅਮਰੀਕਾ ਤੋਂ ਰਾਖੀ ਸ਼ਰਮਾ, ਬਰੇਲੀ ਤੋਂ ਮਨੋਜ ਮਿਸ਼ਰਾ, ਜਗਾਧਰੀ ਤੋਂ ਅਨੁਜ ਵਰਮਾ, ਚੰਡੀਗੜ੍ਹ ਤੋਂ ਓਮ ਪ੍ਰਕਾਸ਼ ਆਦਿ ਆਪਣੇ ਕਾਫ਼ਲੇ ਨਾਲ ਪਹੁੰਚੇ ਹੋਏ ਸਨ | ਸਤਿਸੰਗ ਵਿਚ ਆਏ ਹੋਏ ਮਹਾਂ ਪੁਰਖਾਂ ਨੇ ਮਹਾਰਾਜ ਮੰਗਤ ਰਾਮ ਜੀ ਦੇ ਉਪਦੇਸ਼ ਕਿ ਮਨੁੱਖ ਨੰੂ ਆਪਣੇ ਜੀਵਨ ਵਿਚ ਸ਼ੁੱਭ ਕਰਮ ਕਰਨੇ ਚਾਹੀਦੇ ਹਨ ਅਤੇ ਜੀਵਨ ਵਿਚ ਖੁਸ਼ੀ ਪ੍ਰਾਪਤ ਕਰਨ ਲਈ ਹਮੇਸ਼ਾ ਸਾਦਗੀ, ਸਾਧਨਾ, ਸੱਚ, ਸਤਿਸੰਗ ਅਤੇ ਸਿਮਰਨ ਨੰੂ ਅਪਣਾਉਣਾ ਚਾਹੀਦਾ ਹੈ | ਇਸ ਮੌਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਭਾਰੀ ਗਿਣਤੀ ਵਿਚ ਆਈਆਂ ਹੋਈਆਂ ਸਨ | ਇਸ ਮੌਕੇ ਡਾ: ਮੋਹਨ ਲਾਲ, ਜਸਦੀਸ ਸੈਣੀ, ਮੁੱਖ ਪ੍ਰਬੰਧਕ ਨਰੇਸ਼ ਮਹਾਜਨ, ਮੁਨੀਸ਼ ਬਜਾਜ, ਗੁਰਚਰਨ ਧਵਨ, ਕਰਨ ਸਿੰਘ, ਰਮੇਸ਼ ਲਾਲ, ਰੰਜਨ ਸਹਿਗਲ, ਰਵੀ ਗੋਇਲ ਆਦਿ ਹਾਜ਼ਰ ਸਨ |