06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪਿੰਡ ਅਵਾਣ ਲੱਖਾ ਸਿੰਘ ਵਿਖੇ ਸਰਕਾਰੀਆ ਦੀ ਅਗਵਾਈ ਹੇਠ ਕਈ ਪਰਿਵਾਰਾਂ ਨੇ ਫੜਿਆ ਕਾਂਗਰਸ ਦਾ ਪੱਲਾ

ਚੋਗਾਵਾਂ/ਅੰਮ੍ਰਿਤਸਰ, 6 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਅਵਾਣ ਲੱਖਾ ਸਿੰਘ ਵਿਖੇ ਕਾਂਗਰਸ ਪਾਰਟੀ ਨੂੰ...

ਅਜੀਤ ਡੈਸਕ 06-11-2026

ਚੋਗਾਵਾਂ/ਅੰਮ੍ਰਿਤਸਰ, 6 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਅਵਾਣ ਲੱਖਾ ਸਿੰਘ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਸਰਪੰਚ ਅਲਿਆਸ ਮਸੀਹ ਦੀ ਪ੍ਰੇਰਨਾ ਸਦਕਾ ਵਿੱਕੀ ਸ਼ਾਹ ਆੜਤੀ, ਪ੍ਰੇਮ ਕੁਮਾਰ, ਬਹਿਲ ਪਰਿਵਾਰ ਸਮੇਤ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੀ ਅਗਵਾਈ ਕਬੂਲਦਿਆਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸੁਭਾਸ਼ ਚੰਦਰ, ਮੇਜਰ ਕੁਮਾਰ, ਰਮਨ ਕੁਮਾਰ, ਨਰਵੰਤ ਰਾਏ, ਧਰੂਵ ਬਹਿਲ, ਸੁਨੀਲ ਬਹਿਲ, ਤਰਸੇਮ ਸਿੰਘ, ਗੁਰਭੇਜ ਸਿੰਘ, ਨਾਨਕ ਮਸੀਹ, ਵਜ਼ੀਰ ਸਿੰਘ, ਸਾਜਨ ਬਹਿਲ, ਜਸਵੰਤ ਰਾਏ ਆਦਿ ਪਰਿਵਾਰਾਂ ਨੂੰ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆਂ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਵਿਚ ਜੀ ਆਇਆਂ ਆਖਿਆ।

ਇਸ ਮੌਕੇ ਸਰਕਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀਆਂ ਲੋਕ-ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਲੋਕਾਂ ਦਾ ਵਿਸ਼ਵਾਸ ਸਿਰਫ਼ ਕਾਂਗਰਸ ਦੀਆਂ ਵਿਕਾਸਮੁਖੀ ਨੀਤੀਆਂ 'ਤੇ ਹੈ। ਇਸ ਮੌਕੇ ਪੀ.ਏ. ਰਵੀ ਕੁਮਾਰ, ਪ੍ਰਧਾਨ ਗਿੰਦਰ ਲੋਪੋਕੇ, ਜਸਕਰਨ ਸਿੰਘ ਕੋਹਰੀ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸ਼ੱਕੀ ਹਾਲਾਤਾਂ ਵਿਚ ਗੋਲੀ ਲੱਗਣ ਕਾਰਨ ਕੱਪੜਾ ਕਾਰੋਬਾਰੀ ਦੀ ਮੌਤ ਅਗਲੀ ਖ਼ਬਰ ਚੰਦੂਮਾਜਰਾ ਬੇਟੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਹੋਏ ਸ਼ਾਮਿਲ