ਕੋਟਫੱਤਾ, 19 ਜੁਲਾਈ (ਰਣਜੀਤ ਸਿੰਘ ਬੁੱਟਰ)-ਗ੍ਰਾਮ ਪੰਚਾਇਤ ਗੁਲਾਬਗੜ੍ਹ ਵਲੋਂ ਸਾਲ 2024-25 (ਮਗਨਰੇਗਾ) ਆਡਿਟ ਦੀ ਗ੍ਰਾਮ ਸਭਾ ਕੀਤੀ ਗਈ | ਇਹ ਗ੍ਰਾਮ ਸਭਾ ਸੋਸ਼ਲ ਆਡਿਟ ਡਾਇਰੈਕਟਰ ਮੁਹਾਲੀ ਕੈਪਟਨ ਪਿਊਸ਼ ਚੰਦਰ, ਵੀ. ਆਰ. ਪੀ. ਮਨਿੰਦਰ ਸਿੰਘ, ਬਲਾਕ ਕੋਆਰਡੀਨੇਟਰ ਜੀਤਇੰਦਰ ਸਿੰਘ ਦੀ ਅਗਵਾਈ 'ਚ ਕਰਾਈ ਗਈ | ਇਸ ਮੌਕੇ ਮਨਰੇਗਾ ਸੈਕਟਰੀ ਬਲਵਿੰਦਰ ਸਿੰਘ ਘੁਮਾਣ ਗਹਿਰੀ ਭਾਗੀ ਤੇ ਪਿੰਡ ਦੀ ਪੰਚਾਇਤ ਤੋਂ ਇਲਾਵਾ ਮਨਰੇਗਾ ਕਾਰਜਾਂ ਨਾਲ ਸੰਬੰਧਿਤ ਸਾਰੇ ਮਨਰੇਗਾ ਮਜ਼ਦੂਰਾਂ ਨੇ ਹਿੱਸਾ ਲਿਆ, ਜਿਸ ਵਿਚ ਇਸ ਸਾਲ ਦੌਰਾਨ ਹੋਏ ਆਮਦਨ ਖ਼ਰਚ ਦਾ ਲੇਖਾ ਜੋਖਾ ਕੀਤਾ | ਮਗਨਰੇਗਾ ਤੇ ਸੈਂਟਰ ਸਪਾਂਸਰ ਸਕੀਮਾਂ ਸੰਬੰਧੀ ਵੀ. ਆਰ. ਪੀ. ਮਨਿੰਦਰ ਸਿੰਘ ਦੁਆਰਾ ਜਾਣਕਾਰੀ ਦਿੱਤੀ ਗਈ | ਮੀਟਿੰਗ 'ਚ ਸਮੁੱਚੀ ਗ੍ਰਾਮ ਸਭਾ ਦੇ ਮੈਂਬਰ, ਗ੍ਰਾਮ ਪੰਚਾਇਤ ਤੇ ਬੀ. ਡੀ. ਪੀ. ਓ. ਦਫ਼ਤਰ ਦੇ ਅਧਿਕਾਰੀ ਸ਼ਾਮਿਲ ਹੋਏ | ਪਿੰਡ ਗੁਲਾਬ ਗੜ੍ਹ ਦੇ ਸਰਪੰਚ ਲੱਖਪ੍ਰੀਤ ਸਿੰਘ ਬਰਾੜ, ਹਰਪ੍ਰੀਤ ਸਿੰਘ ਪੰਚ, ਬੇਅੰਤ ਕÏਰ ਪੰਚ, ਜਗਰਾਜ ਸਿੰਘ ਪੰਚ, ਸੰਧੂਰਾ ਸਿੰਘ, ਰਾਮ ਸਿੰਘ ਪੰਚ, ਨੰਦ ਸਿੰਘ ਪੰਚ ਤੇ ਹਰਪਾਲ ਕੌਰ ਪੰਚ ਆਦਿ ਸਮੇਤ ਪਿੰਡ ਦੇ ਨਰੇਗਾ ਕਾਮਿਆਂ ਨੇ ਹਿੱਸਾ ਲਿਆ |