ਚਾਉਕੇ, 19 ਜੁਲਾਈ (ਮਨਜੀਤ ਸਿੰਘ ਘੜੈਲੀ)-ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਮੁਹਾਲੀ ਵਲੋਂ ਐਲਾਨੇ ਡੀ. ਐਲ. ਐਡ. ਕੋਰਸ ਈ. ਟੀ. ਟੀ. ਸ਼ੈਸਨ 2022-24 ਦੂਜਾ ਸਾਲ ਦੇ ਨਤੀਜੇ 'ਚ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਮੱਲਾਂ ਮਾਰਦੇ ਹੋਏ, ਨੇ ਬਹੁਤ ਵਧੀਆ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ | ਇਸ ਸੰਬੰਧੀ ਕਲਾਸ ਇੰਚਾਰਜ ਲੈਕ: ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਪਰੋਕਤ ਪ੍ਰੀਖਿਆ ਦੇ ਇਸ ਨਤੀਜੇ 'ਚ ਬਲਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਨੇ 85 ਫੀਸਦੀ, ਸ਼ਿਵਾਨੀ ਪੁੱਤਰੀ ਜਗਦੀਸ਼ ਕੁਮਾਰ ਜਿੰਦਲ 85 ਫੀਸਦੀ, ਮਨਪ੍ਰੀਤ ਸਿੰਘ ਪੁੱਤਰ ਟੇਕ ਸਿੰਘ ਨੇ 85 ਫੀਸਦੀ ਅੰਕ ਪ੍ਰਾਪਤ ਕ੍ਰਮਵਾਰ ਪਹਿਲਾ, ਜਸਪ੍ਰੀਤ ਕੌਰ ਪੁੱਤਰੀ ਗੁਰਤੇਜ ਸਿੰਘ 84.84 ਫੀਸਦੀ ਤੇ ਨਿਰਮਲਾ ਦੇਵੀ ਪੁੱਤਰੀ ਰਾਕੇਸ਼ ਕੁਮਾਰ 84.73 ਫੀਸਦੀ ਨੇ ਦੂਜਾ, ਰੁਪਾਲੀ ਸ਼ਰਮਾ ਪੁੱਤਰੀ ਯਸਪਾਲ ਸ਼ਰਮਾ 84 ਫੀਸਦੀ ਨੇ ਤੀਜਾ ਸਥਾਨ ਹਾਸਿਲ ਕੀਤਾ | ਈ. ਟੀ. ਟੀ. ਕਾਲਜ ਦੇ ਪਿ੍ੰਸੀਪਲ ਡਾ. ਰਨਬੀਰ ਸਿੰਘ ਮਾਨ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਐਲੀਮੈਂਟਰੀ ਸਿੱਖਿਆ ਦੇ ਇਸ ਕੋਰਸ 'ਚ ਕਾਲਜ ਦੇ ਵਿਦਿਆਰਥੀ ਅਕਾਦਮਿਕ ਸਿੱਖਿਆ ਵਿਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ | ਸੰਸਥਾ 'ਚ ਮੌਜੂਦ ਉੱਚ ਵਿੱਦਿਅਕ ਯੋਗਤਾ ਪ੍ਰਾਪਤ ਸਟਾਫ਼ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਦੇ ਵਿਕਾਸ ਲਈ ਲਗਤਾਰ ਯਤਨਸ਼ੀਲ ਹਨ | ਇਸ ਦਾ ਨਤੀਜਾ ਹੈ ਕਿ ਸੰਸਥਾ 'ਚੋਂ ਪਿਛਲੇ ਸ਼ੈਸਨਾਂ ਦੇ ਵਿਦਿਆਰਥੀ ਪਾਸ ਹੋਣ ਉਪਰੰਤ ਸਰਕਾਰੀ ਸਕੂਲਾਂ ਵਿਚ ਬਤੌਰ ਅਧਿਆਪਕ ਸੇਵਾਂਵਾ ਨਿਭਾ ਰਹੇ ਹਨ | ਸੰਸਥਾ ਦੇ ਚੇਅਰਮੈਨ ਡਾ. ਮੁਕੇਸ਼ ਸਿੰਗਲਾ ਨੇ ਵੀ ਵਿਸ਼ੇਸ ਤੌਰ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਕਿ ਭਵਿੱਖ 'ਚ ਵੀ ਇਸੇ ਤਰ੍ਹਾਂ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਦੇ ਰਹਿਣਗੇ | ਉਨ੍ਹਾਂ ਨੇ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਕਾਲਜ ਦੇ ਅਧਿਆਪਕਾਂ ਨੂੰ ਦਿੱਤਾ, ਜਿਨ੍ਹਾਂ ਦੀ ਸਖਤ ਮਿਹਨਤ ਤੇ ਯੋਗ ਅਗਵਾਈ ਸਦਕਾ ਵਿਦਿਆਰਥੀ ਲਗਾਤਾਰ ਪੁਜ਼ੀਸਨਾਂ ਹਾਸਲ ਕਰ ਰਹੇ ਹਨ | ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਯੁਵਰਾਜ ਗਰਗ, ਜਨਰਲ ਸਕੱਤਰ ਇੰਜ: ਹਿਤੇਸ਼ ਸਿੰਗਲਾ ਨੇ ਸਮੂਹ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ |