20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ, ਪਤੀ-ਪਤਨੀ 'ਤੇ ਲੱਖਾਂ ਰੁਪਏ ਹੜੱਪਣ ਦਾ ਦੋਸ਼

ਅਜੀਤ ਡੈਸਕ 04-12-2025
ਫਿਰੋਜ਼ਪੁਰ,3 ਦਸੰਬਰ (ਸੁਖਵਿੰਦਰ ਸਿੰਘ)-ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ | ਜਿਸ ਵਿਚ ਸੁਭਾਸ਼ ਵਿੱਜ ਵਾਸੀ ਆਜ਼ਾਦ ਨਗਰ ਨੇ ਪੁਲਿਸ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸੁਖਦੇਵ ਰਾਜ ਨੇ ਦੱਸਿਆ ਹੈ ਕਿ ਦਰਖ਼ਾਸਤ ਨੰਬਰ 653390 ਯੂ.ਡੀ.ਆਈ ਮਿਤੀ 3 ਸਤੰਬਰ 2025 ਦੇ ਆਧਾਰ 'ਤੇ ਕੀਤੀ ਪੜਤਾਲ ਤੋਂ ਬਾਅਦ ਕਪਤਾਨ ਪੁਲਿਸ ਫਿਰੋਜ਼ਪੁਰ ਵਲੋਂ ਰਿਪੋਰਟ ਮਨਜ਼ੂਰੀ ਲਈ ਮਾਨਯੋਗ ਐਸ.ਐਸ.ਪੀ ਫਿਰੋਜ਼ਪੁਰ ਨੂੰ ਭੇਜੀ ਗਈ | ਸ਼ਿਕਾਇਤਕਰਤਾ ਸੁਭਾਸ਼ ਵਿੱਜ ਦਾ ਦੋਸ਼ ਹੈ ਕਿ ਉਸ ਦੇ ਪੁੱਤਰ ਅਗਮ ਵਿਜ ਨੂੰ ਯੂਕੇ/ਕੈਨੇਡਾ ਭੇਜਣ ਦੇ ਨਾਮ 'ਤੇ ਰਾਹੁਲ ਕੱਕੜ ਅਤੇ ਉਸ ਦੀ ਪਤਨੀ ਮੋਨਿਕਾ ਕੱਕੜ, ਵਾਸੀ ਮਕਾਨ ਨੰਬਰ 43 ਗਣੇਸ਼ ਕਾਲੋਨੀ ਫਿਰੋਜ਼ਪੁਰ ਨੇ ਵੱਡੀ ਰਕਮ ਹਾਸਲ ਕੀਤੀ | ਦੋਸ਼ ਅਨੁਸਾਰ ਦੋਨੋਂ ਨੇ ਅਗਮ ਵਿਜ ਨੂੰ ਪੱਕੇ ਤੌਰ 'ਤੇ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ ਅਤੇ ਇਸੇ ਭਰੋਸੇ 'ਤੇ ਪਰਿਵਾਰ ਤੋਂ ਪੈਸੇ ਲਏ, ਪਰ ਨਾ ਤਾਂ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ | ਪੁਲਿਸ ਪੜਤਾਲ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਪਾਰਟੀ ਨੇ ਕਈ ਵਾਰ ਮੁਲਜ਼ਮਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਹੱਲ ਨਹੀਂ ਨਿਕਲਿਆ | ਅੰਤ ਵਿਚ ਸੁਭਾਸ਼ ਵਿਜ ਨੇ ਧੋਖਾਧੜੀ ਕਾਰਵਾਈ ਦੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ- ਜੋਧਪੁਰ ਅਤੇ ਕੜਮਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਅਕਾਲੀ ਦਲ ਦੇ ਪਾਲਾ ਸ... ਅਗਲੀ ਖ਼ਬਰ ਮਾੜੇ ਸਮਿਆਂ ਦੀ ਯਾਦ ਕਰਵਾ ਗਈ ਸਰਕਾਰੀ ਬੱਸ 'ਤੇ ਹੋਈ ਗੋਲੀਬਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।