20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਮਾੜੇ ਸਮਿਆਂ ਦੀ ਯਾਦ ਕਰਵਾ ਗਈ ਸਰਕਾਰੀ ਬੱਸ 'ਤੇ ਹੋਈ ਗੋਲੀਬਾਰੀ

ਅਜੀਤ ਡੈਸਕ 04-12-2025
ਮਮਦੋਟ, 3 ਦਸੰਬਰ (ਰਾਜਿੰਦਰ ਸਿੰਘ ਹਾਂਡਾ)-ਬੀਤੀ ਰਾਤ ਫ਼ਿਰੋਜ਼ਪੁਰ ਤੋ ਚੱਲ ਕੇ ਸ੍ਰੀ ਗੰਗਾਨਗਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਜਿਸ ਵਿਚ 30 ਦੇ ਕਰੀਬ ਸਵਾਰੀਆਂ ਯਾਤਰਾ ਕਰ ਰਹੀਆਂ ਸਨ, ਜਦੋਂ ਫ਼ਿਰੋਜਪੁਰ ਤੋ ਕੋਈ 14-15 ਕਿੱਲੋਮੀਟਰ ਅੱਗੇ ਪਿੰਡ ਪੀਰ ਖਾਂ ਸ਼ੇਖ਼(ਸ਼ੇਖਾਂ ਵਾਲੀ ਪੁਲੀ) ਤੋ ਅੱਗੇ ਲੰਘੀ ਤਾਂ ਪਿੱਛੋਂ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਵਲੋਂ ਆਪਣਾ ਮੋਟਰ ਸਾਈਕਲ ਅੱਗੇ ਲੰਘਾਉਂਦਿਆਂ ਬੱਸ ਤੇ ਗੋਲੀਬਾਰੀ ਕਰ ਦਿੱਤੀ | ਜਿਸ ਕਾਰਨ ਜਾਨੀ ਨੁਕਸਾਨ ਤੋਂ ਭਾਵੇਂ ਬਚਾਅ ਰਿਹਾ ਪਰੰਤੂ ਬੱਸ ਦੇ ਕੰਡਕਟਰ ਦੀ ਲੱਤ ਤੇ ਸ਼ੱਰੇ ਲੱਗਣ ਕਾਰਨ ਕੰਡਕਟਰ ਜ਼ਖਮੀ ਹੋ ਗਿਆ | ਬੱਸ ਦੇ ਚਾਲਕ ਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ | ਪਰੰਤੂ ਬਿਨਾਂ ਕਿਸੇ ਕਾਰਨ ਸਵਾਰੀਆਂ ਨਾਲ ਭਰੀ ਬੱਸ 'ਤੇ ਗੋਲੀਬਾਰੀ ਹੋਣ ਦੀ ਵਾਪਰੀ ਇਸ ਘਟਨਾ ਨੇ 1984 ਤਾੋ ਬਾਅਦ ਦੇ ਮਾੜੇ ਸਮਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ | ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸ਼ਹਿਰ-ਬਾਜ਼ਾਰ ਅਤੇ ਰੋਜ਼ਮੱਰਾ ਦੇ ਕੰਮਾਂ-ਕਾਰਾਂ ਤੋਂ ਪਰਤਣ ਵਾਲੇ ਲੋਕ ਅਤੇ ਦੁਕਾਨਦਾਰ ਅੱਜ ਹਨੇਰਾ ਹੋਣ ਤੋਂ ਪਹਿਲਾਂ ਹੀ ਆਪਣੀਆਂ ਮੰਜ਼ਿਲਾਂ ਨੂੰ ਰਵਾਨਾ ਹੋ ਗਏ | ਇਲਾਕੇ ਦੇ ਲੋਕਾਂ ਨੇ ਮੁੱਖ ਮਾਰਗ ਅਤੇ ਹੋਰ ਪੇਂਡੂ ਸੜਕਾਂ 'ਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਪਰਖ-ਪੜਚੋਲ ਕਰਨ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ, ਪਤੀ-ਪਤਨੀ 'ਤੇ ਲੱਖਾਂ ਰੁਪਏ ਹੜੱਪਣ ਦਾ ਦੋਸ਼ ਅਗਲੀ ਖ਼ਬਰ ਬਾਲ ਵਿਆਹ ਨੂੰ ਰੋਕਣ ਲਈ ਚਾਈਲਡ ਮੈਰਿਜ ਐਕਟ ਸੰਬੰਧੀ ਕੀਤਾ ਗਿਆ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।