ਮਮਦੋਟ, 3 ਦਸੰਬਰ (ਸੰਗਮ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਐਲਾਨ ਤੋਂ ਬਾਅਦ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਅਤੇ ਹਲਕਾ ਗੁਰੂਹਰਸਹਾਏ ਨਾਲ ਸਬੰਧਿਤ ਬਲਾਕ ਮਮਦੋਟ ਅਧੀਨ ਆਉਂਦੇ ਦੋ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਜੋਧਪੁਰ ਐੱਸ.ਸੀ.ਰਾਖਵਾਂ ਅਤੇ ਜ਼ੋਨ ਕੜਮਾਂ ਸਮੇਤ ਬਲਾਕ ਸੰਮਤੀ ਜ਼ੋਨਾਂ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿਚ ਆਣ ਡਟੇ ਹਨ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋਧਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਵਲੋਂ ਪਾਲਾ ਸਿੰਘ ਰਾਓ ਕੇ ਸੇਵਾਮੁਕਤ ਜੇ.ਈ.ਬਿਜਲੀ ਬੋਰਡ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦੋਂ ਕਿ ਸਤਾਧਿਰ ਆਮ ਆਦਮੀ ਪਾਰਟੀ ਵਲੋਂ ਸਰਪੰਚ ਮੇਜਰ ਸਿੰਘ ਬੁਰਜੀ ਚੋਣ ਮੈਦਾਨ ਵਿਚ ਹਨ | ਇਸੇ ਜ਼ੋਨ ਤੋਂ ਹੀ ਭਾਰਤੀ ਜਨਤਾ ਪਾਰਟੀ ਦੀ ਤਰਫ਼ੋਂ ਸਟੇਟ ਐਵਾਰਡੀ ਵਿਕਰਮਜੀਤ ਸਿੰਘ ਪੋਜੋ ਕੇ ਦਾ ਨਾਮ ਸਾਹਮਣੇ ਆਇਆ ਹੈ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੜਮਾ ਜਨਰਲ ਤੋਂ ਅਕਾਲੀ ਦਲ ਬਾਦਲ ਦੇ ਹਰਜਿੰਦਰ ਸਿੰਘ ਕਿਲੀ, ਕਾਂਗਰਸ ਪਾਰਟੀ ਵਲੋਂ ਲਖਵਿੰਦਰ ਸਿੰਘ ਤੂਰ ਅਤੇ ਭਾਰਤੀ ਜਨਤਾ ਪਾਰਟੀ ਦੇ ਦਵਿੰਦਰ ਸਿੰਘ ਜੰਗ ਚੋਣਾਂ ਲੜਨਗੇ | ਇਸੇ ਤਰ੍ਹਾਂ ਬਲਾਕ ਸੰਮਤੀ ਜ਼ੋਨ ਜਾਮਾ ਰਖਈਆ ਹਿਠਾੜ ਤੋਂ ਆਪ ਦੇ ਕਿਰਨਦੀਪ ਕੌਰ ਰਾਓ ਕੇ, ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਕੁਲਵੰਤ ਕੌਰ ਪਤਨੀ ਬਸੰਤ ਸਿੰਘ, ਜ਼ੋਨ ਤਰਾਂ ਵਾਲੀ ਤੋਂ ਅਕਾਲੀ ਦਲ ਬਾਦਲ ਦੇ ਮਾਤਾ ਮਹੰਤ ਕੌਰ, ਕਾਂਗਰਸ ਤੋਂ ਪਰਵਿੰਦਰ ਕੌਰ ਅਤੇ ਆਪ ਦੇ ਮਨਜੀਤ ਕੌਰ, ਹਾਮਦ ਜ਼ੋਨ ਜਨਰਲ ਬਲਜੀਤ ਸਿੰਘ ਮਿਰਜ਼ਾ, ਕਾਂਗਰਸ ਪਾਰਟੀ ਦੇ ਹਰਜਿੰਦਰ ਭੁੱਲਰ, ਲੱਖੋਂ ਕੀ ਬਹਿਰਾਮ ਜ਼ੋਨ ਐੱਸ.ਸੀ. ਔਰਤ ਰਾਖਵਾਂ ਤੋਂ ਕੁਲਵਿੰਦਰ ਕੌਰ, ਜੰਗ ਜ਼ੋਨ ਜਨਰਲ ਤੋਂ ਬਲਦੇਵ ਸਿੰਘ ਕਾਂਗਰਸ ਪਾਰਟੀ, ਲੱਖਾ ਸਿੰਘ ਵਾਲਾ ਹਿਠਾੜ ਜ਼ੋਨ ਤੋਂ ਆਪ ਦੇ ਓਮ ਪ੍ਰਕਾਸ਼, ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਇਆ ਗਿਆ ਹੈ |