04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਆਰ.ਟੀ.ਓ. ਡਿਜੀਟਲ ਸੇਵਾਵਾਂ ਦਾ ਪੰਜਾਬੀ ਘਰ ਬੈਠੇ ਲੈ ਰਹੇ ਹਨ ਭਰਪੂਰ ਲਾਹਾ-ਜਵੰਧਾ <br/>

ਅਜੀਤ ਡੈਸਕ 04-11-2025
ਸੰਗਰੂਰ, 3 ਨਵੰਬਰ (ਅਮਨਦੀਪ ਸਿੰਘ ਬਿੱਟਾ) - ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਾਂਝੇ ਉੱਦਮ ਸਦਕਾ ਪੰਜਾਬ ਸਰਕਾਰ ਨੇ ਇੱਕ ਇਤਿਹਾਸਕ ਕਦਮ ਚੁੱਕਦਿਆਂ ਸੂਬੇ ਵਿਚ ਫੇਸਲੈੱਸ ਆਰ.ਟੀ.ਓ. ਸੇਵਾਵਾਂ ਸ਼ੁਰੂ ਕੀਤੀਆਂ ਹਨ | ਹੁਣ ਪੰਜਾਬੀਆਪਣੇ ਘਰਾਂ ਵਿਚ ਬੈਠ ਕੇ ਹੀ ਡਰਾਈਵਿੰਗ ਲਾਇਸੈਂਸ (ਡੀ.ਐਲ.) ਅਤੇ ਵਾਹਨ ਰਜਿਸਟਰੇਸ਼ਨ ਸਰਟੀਫਿਕੇਟ (ਆਰ.ਸੀ.) ਨਾਲ ਜੁੜੀਆਂ 56 ਮਹੱਤਵਪੂਰਨ ਸੇਵਾਵਾਂ ਆਨਲਾਈਨ ਤਰੀਕੇ ਨਾਲ ਪ੍ਰਾਪਤ ਕਰ ਸਕਣਗੇ | ਡਾ. ਮਿੰਕੂ ਨੇ ਦੱਸਿਆ ਕਿ ਇਸ ਸੁਵਿਧਾ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਹੁਣ ਆਰ.ਟੀ.ਓ. ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ | ਲੋਕ ਸੇਵਾ ਕੇਂਦਰਾਂ ਹੈਲਪ ਲਾਈਨ ਰਾਹੀਂ ਵੀ ਇਹ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ | ਇਸ ਕਦਮ ਨਾਲ ਨਾਂ ਸਿਰਫ਼ ਆਮ ਜਨਤਾ ਦਾ ਸਮਾਂ ਤੇ ਪੈਸਾ ਬਚੇਗਾ, ਬਲਕਿ ਪ੍ਰਸ਼ਾਸਨਿਕ ਪ੍ਰਕਿਰਿਆ ਵੀ ਪੂਰੀ ਤਰ੍ਹਾਂ ਪਾਰਦਰਸ਼ੀ ਬਣੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪਹਿਲਕਦਮੀ ਦੇਸ਼ ਵਿਚ ਪਹਿਲੀ ਹੈ, ਜਿਸ ਨੇ ਆਰ.ਟੀ.ਓ. ਦਫ਼ਤਰਾਂ ਨੂੰ ਬੰਦ ਕਰਕੇ ਪੂਰੀ ਤਰ੍ਹਾਂ ਡਿਜੀਟਲ ਪ੍ਰਣਾਲੀ ਅਪਣਾਈ ਹੈ | ਇਸ ਨਾਲ ਪ੍ਰਸ਼ਾਸਨਿਕ ਭਿ੍ਸ਼ਟਾਚਾਰ ਅਤੇ ਮਨੁੱਖੀ ਦਖ਼ਲ ਅੰਦਰੂਨੀ ਤੌਰ ਤੇ ਖ਼ਤਮ ਹੋ ਜਾਵੇਗਾ | ਡਾ. ਮਿੰਕੂ ਨੇ ਦੱਸਿਆ ਕਿ ਹੁਣ ਲਰਨਰਜ਼ ਲਾਇਸੈਂਸ ਆਧਾਰ ਈ-ਕੇ.ਵਾਈ.ਸੀ. ਵੈਰੀਫਿਕੇਸ਼ਨ ਰਾਹੀਂ ਤੁਰੰਤ ਜਾਰੀ ਕੀਤੇ ਜਾਣਗੇ, ਜਿਸ ਨਾਲ ਨਵੇਂ ਡਰਾਈਵਰਾਂ ਲਈ ਪ੍ਰਕਿਰਿਆ ਬਹੁਤ ਆਸਾਨ ਹੋ ਗਈ ਹੈ |

ਪਿਛਲੀ ਖ਼ਬਰ ਨੈਸ਼ਨਲ ਅਥਲੈਟਿਕਸ ਲਈ ਚੁਣੀ ਗਈ ਪਰਮਾਨੰਦ ਸੰਸਥਾ ਜਖੇਪਲ ਦੀ ਖਿਡਾਰਨ ਅਗਲੀ ਖ਼ਬਰ ਸੰਜੀਵ ਬਾਂਸਲ ਨੇ ਕੋਪਲ ਦੀ 15ਵੀਂ ਵਰ੍ਹੇਗੰਢ ਨੂੰ ਸਮਰਪਿਤ 34ਵੀਂ ਵਾਰ ਕੀਤਾ ਖ਼ੂਨ ਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।