04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸੰਜੀਵ ਬਾਂਸਲ ਨੇ ਕੋਪਲ ਦੀ 15ਵੀਂ ਵਰ੍ਹੇਗੰਢ ਨੂੰ ਸਮਰਪਿਤ 34ਵੀਂ ਵਾਰ ਕੀਤਾ ਖ਼ੂਨ ਦਾਨ <br/>

ਖੂਨਦਾਨ ਕੈਂਪ ਦਾ ਦਿ੍ਸ਼ | ਤਸਵੀਰ: ਮੁਕੇਸ਼ ਕੁਮਾਰ <br/> 04-11-2025
ਸੰਗਰੂਰ, 3 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ, ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਸੰਜੀਵ ਬਾਂਸਲ ਨੇ ਅੱਜ 34ਵੀ ਵਾਰ ਖ਼ੂਨਦਾਨ ਕਰ ਕੇ ਇੱਕ ਮਿਸਾਲ ਕਾਇਮ ਕੀਤੀ ਹੈ | ਇਹ ਮਹਾਨ ਕਾਰਜ ਉਨ੍ਹਾਂ ਨੇ ਆਪਣੀ ਕੰਪਨੀ ਕਰੋਪ ਆਰਗੇਨਿਕਸ ਪ੍ਰਾਈਵੇਟ ਲਿਮਟਿਡ (ਕੋਪਲ) ਦੀ 15ਵੀਂ ਸਥਾਪਨਾ ਵਰ੍ਹੇਗੰਢ ਨੂੰ ਸਮਰਪਿਤ ਕੀਤਾ ਹੈ | ਮਨੁੱਖਤਾ ਲਈ ਮਿਸਾਲੀ ਕਦਮ ਸੰਜੀਵ ਬਾਂਸਲ, ਜੋ ਕਿ ਖ਼ੂਨਦਾਨ ਦੀ ਮਹੱਤਤਾ ਵਿਚ ਡੂੰਘਾ ਵਿਸ਼ਵਾਸ ਰੱਖਦੇ ਹਨ, ਨੇ 34ਵੀਂ ਵਾਰ ਖ਼ੂਨਦਾਨ ਕਰ ਕੇ ਇਹ ਸਾਬਤ ਕੀਤਾ ਹੈ ਕਿ ਸਮਾਜ ਪ੍ਰਤੀ ਉਨ੍ਹਾਂ ਦੀ ਸੇਵਾ ਭਾਵਨਾ ਅਟੁੱਟ ਹੈ | ਇਸ ਵਾਰ ਖ਼ੂਨਦਾਨ ਕਰਨ ਦਾ ਮੌਕਾ ਬਹੁਤ ਖ਼ਾਸ ਸੀ ਕਿਉਂਕਿ ਇਹ ਉਨ੍ਹਾਂ ਦੀ ਕੰਪਨੀ ਕੋਪਲ ਦੀ 15ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ | ਸ਼੍ਰੀ ਬਾਂਸਲ ਲੰਬੇ ਸਮੇਂ ਤੋਂ ਖ਼ੂਨਦਾਨ ਕੈਂਪਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਆ ਰਹੇ ਹਨ |

ਪਿਛਲੀ ਖ਼ਬਰ ਆਰ.ਟੀ.ਓ. ਡਿਜੀਟਲ ਸੇਵਾਵਾਂ ਦਾ ਪੰਜਾਬੀ ਘਰ ਬੈਠੇ ਲੈ ਰਹੇ ਹਨ ਭਰਪੂਰ ਲਾਹਾ-ਜਵੰਧਾ <br/> ਅਗਲੀ ਖ਼ਬਰ ਖਾਦੀ ਬੋਰਡ ਮੈਂਬਰ ਗੁਰਦੀਪ ਨਿਆਮਤਪੁਰ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਹਰਪ੍ਰੀਤ ਰੂਪਰਾਏ ਦੀ ਬਲਤੇਜ ਪੰਨੂੰ ਨਾਲ ਅਹਿਮ ਰਣਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।