04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਨੈਸ਼ਨਲ ਅਥਲੈਟਿਕਸ ਲਈ ਚੁਣੀ ਗਈ ਪਰਮਾਨੰਦ ਸੰਸਥਾ ਜਖੇਪਲ ਦੀ ਖਿਡਾਰਨ

ਅਜੀਤ ਡੈਸਕ 04-11-2025
ਜਖੇਪਲ, 3 ਨਵੰਬਰ (ਮੇਜਰ ਸਿੰਘ ਸਿੱਧੂ) - ਸੰਤ ਬਾਬਾ ਪ੍ਰੀਤਮਦਾਸ ਦੀ ਛਤਰ-ਛਾਇਆ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਬਾਬਾ ਪਰਮਾਨੰਦ ਕੰਨਿਆ ਮਹਾਂਵਿਦਿਆਲਾ ਜਖੇਪਲ ਦੀਆਂ ਖਿਡਾਰਨਾ ਨੇ ਲੁਧਿਆਣਾ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਗਰੁੱਪ 19 ਵਿਚ ਬਾਰਵੀਂ ਜਮਾਤ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਆਪਣੀ ਮਿਹਨਤ ਅਤੇ ਲਗਨ ਦੇ ਸਦਕਾ 400 ਮੀਟਰ ਹਰਡਲ ਵਿੱਚ ਦੂਜਾ, 400 ਮੀਟਰ ਦੌੜ ਵਿਚ ਤੀਜਾ ਅਤੇ 4__1MP__400 ਰਿਲੇਅ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਨੈਸ਼ਨਲ ਅਥਲੈਟਿਕਸ ਵਿਚ ਖੇਡਣ ਲਈ ਆਪਣਾ ਨਾਮ ਦਰਜ ਕਰਵਾਇਆ | ਸਕੂਲ ਪਹੁੰਚਣ ਤੇ ਪਿ੍ੰਸੀਪਲ ਸ਼੍ਰੀ ਦਰਸ਼ਨ ਖਾਨ ਅਤੇ ਸਟਾਫ ਵਲੋਂ ਡੀ.ਪੀ.ਈ. ਮੈਡਮ ਭੁਪਿੰਦਰ ਕੌਰ ਨੂੰ ਵਧਾਈ ਦਿੰਦੇ ਹੋਏ ਜੇਤੂ ਖਿਡਾਰਨ ਦਾ ਧਾਰਨ ਮੈਡਲ ਪਾਕੇ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਅੰਤਰ ਕਾਲਜ ਜ਼ੋਨਲ ਯੂਥ ਫ਼ੈਸਟੀਵਲ ਮੁਕਾਬਲਿਆਂ 'ਚ ਮਹਿਲਾ ਕਾਲਜ ਦੀ ਰਹੀ ਚੜ੍ਹਾਈ <br/> ਅਗਲੀ ਖ਼ਬਰ ਆਰ.ਟੀ.ਓ. ਡਿਜੀਟਲ ਸੇਵਾਵਾਂ ਦਾ ਪੰਜਾਬੀ ਘਰ ਬੈਠੇ ਲੈ ਰਹੇ ਹਨ ਭਰਪੂਰ ਲਾਹਾ-ਜਵੰਧਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।