05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਖਾਦੀ ਬੋਰਡ ਮੈਂਬਰ ਗੁਰਦੀਪ ਨਿਆਮਤਪੁਰ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਹਰਪ੍ਰੀਤ ਰੂਪਰਾਏ ਦੀ ਬਲਤੇਜ ਪੰਨੂੰ ਨਾਲ ਅਹਿਮ ਰਣਨੀਤੀ ਮੀਟਿੰਗ <br/>

'ਆਪ' ਆਗੂ ਬਲਤੇਜ ਪੰਨੂੰ ਨਾਲ ਖਾਦੀ ਬੋਰਡ ਮੈਂਬਰ ਗੁਰਦੀਪ ਨਿਆਮਤਪੁਰ ਅਤੇ ਮੀਡੀਆ ਇੰਚਾਰਜ ਹਰਪ੍ਰੀਤ ਰੂਪਰਾਏ | ਤਸਵੀਰ: ਜਤਿੰਦਰ ਮੰਨਵੀ <br/> 04-11-2025
ਅਮਰਗੜ੍ਹ, 3 ਨਵੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਆਮ ਆਦਮੀ ਪਾਰਟੀ ਦੇ ਨਸ਼ਾ ਮੁਕਤੀ ਮੋਰਚਾ ਦੇ ਮੁੱਖ ਬੁਲਾਰੇ ਬਲਤੇਜ ਪੰਨੂੰ ਨਾਲ ਅਮਰਗੜ੍ਹ ਹਲਕੇ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਨਿਆਮਤਪੁਰ ਮੈਂਬਰ ਖਾਦੀ ਬੋਰਡ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਰੂਪਰਾਏ ਅਲੀਪੁਰ ਨੇ ਅਹਿਮ ਰਣਨੀਤੀ ਮੀਟਿੰਗ ਕਰ ਕੇ ਹਲਕੇ ਦੀ ਧਰਾਤਲੀ ਹਕੀਕਤ ਨਾਲ ਰੂ-ਬ-ਰੂ ਕਰਵਾਇਆ | ਜ਼ਿਲ੍ਹਾ ਮੀਡੀਆ ਇੰਚਾਰਜ ਹਰਪ੍ਰੀਤ ਸਿੰਘ ਰੂਪਰਾਏ ਨੇ ਇਸ ਮੁਲਾਕਾਤ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਬਲਤੇਜ਼ ਪੰਨੂ ਨਾਲ ਹਲਕੇ ਅੰਦਰ ਨਸ਼ੇ ਖ਼ਿਲਾਫ਼ ਚੱਲ ਰਹੀ ਮੁਹਿੰਮ ਅਤੇ ਉਸ 'ਚ ਆ ਰਹੀਆਂ ਚੁਨੌਤੀਆਂ ਤੇ ਗਹਿਰਾ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਹਲਕੇ ਦੀ ਮੌਜੂਦਾ ਸਥਿਤੀ ਨਾਲ ਜਾਣੂ ਕਰਵਾਉਂਦਿਆਂ ਦੱਸਿਆ ਕਿ ਨਸ਼ੇ ਦੀ ਜੜ੍ਹ ਨਸ਼ਟ ਕਰਨ ਲਈ ਪਾਰਟੀ ਵਰਕਰ ਡਟ ਕੇ ਮੈਦਾਨ ਵਿਚ ਕੰਮ ਕਰ ਰਹੇ ਹਨ | ਬਲਤੇਜ ਪੰਨੂੰ ਨੇ ਉਨ੍ਹਾਂ ਦੀ ਮਿਹਨਤ ਦੀ ਸਰਾਹਨਾ ਕਰਦਿਆਂ ਪਾਰਟੀ ਵਰਕਰਾਂ ਨੂੰ ਪੂਰਾ ਮਾਣ-ਸਨਮਾਨ ਤੇ ਸਰਕਾਰੀ ਹੱਕ ਸੁਰੱਖਿਅਤ ਕਰਵਾਉਣ ਦਾ ਭਰੋਸਾ ਦਿੱਤਾ ਹੈ | ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਵਿਅਕਤੀ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਗਲਤ ਰਵੱਈਆ ਅਪਣਾਉਂਦਾ ਹੈ, ਤਾਂ ਉਸ ਦੀ ਜਾਣਕਾਰੀ ਤੁਰੰਤ ਮੇਰੇ ਧਿਆਨ 'ਚ ਲਿਆਂਦਾ ਜਾਵੇ | ਸੀਨੀਅਰ ਆਗੂ ਗੁਰਦੀਪ ਸਿੰਘ ਨਿਆਮਤਪੁਰ ਮੈਂਬਰ ਖਾਦੀ ਬੋਰਡ ਨੇ ਕਿਹਾ ਕਿ ਬਲਤੇਜ ਪੰਨੂ ਨਾਲ ਹੋਈ ਇਹ ਅਹਿਮ ਮੁਲਾਕਾਤ ਨਾਲ ਅਮਰਗੜ੍ਹ ਹਲਕੇ 'ਚ ਨਸ਼ੇ ਖ਼ਿਲਾਫ਼ ਚੱਲ ਰਹੀ ਲੜਾਈ ਨੂੰ ਹੋਰ ਬਲ ਮਿਲੇਗਾ | ਅਸੀਂ ਪੂਰੀ ਨਿਸ਼ਠਾ ਅਤੇ ਜਜ਼ਬੇ ਨਾਲ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਕੰਮ ਕਰ ਰਹੇ ਹਾਂ |

ਪਿਛਲੀ ਖ਼ਬਰ ਸੰਜੀਵ ਬਾਂਸਲ ਨੇ ਕੋਪਲ ਦੀ 15ਵੀਂ ਵਰ੍ਹੇਗੰਢ ਨੂੰ ਸਮਰਪਿਤ 34ਵੀਂ ਵਾਰ ਕੀਤਾ ਖ਼ੂਨ ਦਾਨ <br/> ਅਗਲੀ ਖ਼ਬਰ ਧੂਰੀ ਹਲਕੇ ਦੀਆਂ ਸੜਕਾਂ ਦੀ ਬਦਲੀ ਜਾਵੇਗੀ ਨੁਹਾਰ-ਦਲਵੀਰ ਸਿੰਘ ਢਿੱਲੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।