11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਭਾਰੀ ਬਰਸਾਤ ਨੇ ਸੜਕਾਂ ਤੇ ਰਿਹਾਇਸ਼ੀ ਇਲਾਕੇ ਨੂੰ ਕੀਤਾ ਜਲ ਮਗਨ, ਵਾਹਨਾਂ ਦਾ ਲੰਘਣਾ ਹੋਇਆ ਮੁਸ਼ਕਿਲ <br/>

ਅਜੀਤ ਡੈਸਕ 01-09-2025

ਧਰਮਗੜ੍ਹ, 31 ਅਗਸਤ (ਗੁਰਜੀਤ ਸਿੰਘ ਚਹਿਲ)-ਸਥਾਨਕ ਕਸਬੇ ਨੇੜਲੇ ਦਰਜਨ ਦੇ ਕਰੀਬ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦਾ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਵਿਧਾਇਕ ਅਤੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਦੌਰਾ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੂਜੇ ਸੂਬੇ ਆਪਣੇ ਕੁਦਰਤੀ ਵਸੀਲਿਆਂ ਤੋਂ ਆਪਣੇ ਸੂਬਿਆਂ ਦੀ ਆਮਦਨ ਵਿਚ ਵਾਧਾ ਕਰਦੇ ਹਨ, ਇਸ ਕਰ ਕੇ ਪੰਜਾਬ ਨੂੰ ਵੀ ਹੱਕ ਹੈ ਕਿ ਓਹ ਹਰਿਆਣਾ ਰਾਜਸਥਾਨ ਦਿੱਲੀ ਨੂੰ ਦਿੱਤੇ ਜਾਣ ਵਾਲੇ ਪਾਣੀ ਤੇ ਬਣਦੀ ਕੀਮਤ ਵਸੂਲ ਕਰੇ | ਪਾਣੀ ਦੀ ਵਸੂਲੀ ਇਸ ਕੀਮਤ ਨਾਲ ਸੂਬੇ ਦਾ ਬਜਟ ਵੀ ਵਧੇਗਾ ਅਤੇ ਇਸ ਪੈਸੇ ਨੂੰ ਡੈਮ ਪੱਕੇ ਕਰਨ, ਬੰਨ ਪੱਕੇ ਕਰਨ ਅਤੇ ਨਹਿਰੀ ਸੰਚਾਈ ਹੇਠ ਰਕਬਾ ਵਧਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਜਿੱਥੇ ਇੱਕ ਪਾਸੇ ਹੜ ਤੋ ਹੋਣ ਵਾਲੇ ਕੁਦਰਤੀ ਨੁਕਸਾਨ ਤੋ ਬਚਿਆ ਜਾ ਸਕਦਾ ਹੈ, ਉੱਥੇ ਸੂਬੇ ਦੀ ਆਮਦਨ ਵਧੇਗੀ ਅਤੇ ਜ਼ਮੀਨ ਹੇਠਲਾ ਪਾਣੀ ਪ੍ਰਦੂਸ਼ਿਤ ਹੋਣ ਤੋਂ ਅਤੇ ਡਾਰਕ ਜ਼ੋਨ ਵਿਚ ਜਾਣ ਤੋਂ ਬਚੇਗਾ | ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦਿਆ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਚਲਾਏ ਜਾ ਰਹੇ ਰਾਹਤ ਕੈਂਪਾਂ ਦਾ ਵੀ ਦੌਰਾ ਕੀਤਾ ਅਤੇ ਕਿਹਾ ਕਿ ਆਪ ਵਰਕਰ ਹੜ੍ਹ ਪੀੜਤਾਂ ਦੀ ਹਰ ਤਰਾਂ ਦੀ ਮਦਦ ਲਈ ਤਿਆਰ ਰਹਿਣ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੀੜਤ ਪਰਿਵਾਰਾਂ ਦੀ ਮਦਦ ਲਈ ਹਮੇਸ਼ਾ ਤਿਆਰ ਹੈ ਪਰ ਕੇਂਦਰ ਸਰਕਾਰ ਨੇ ਪੰਜਾਬ ਪ੍ਰਤੀ ਸ਼ੁਰੂ ਤੋਂ ਜਾਰੀ ਬਿਗਾਨਿਆਂ ਵਾਲੀ ਨਜ਼ਰ ਅਜੇ ਦੂਰ ਨਹੀਂ ਕੀਤੀ ਕਿਉਂਕਿ ਕੇਂਦਰ ਸਰਕਾਰ ਕੋਲ ਪੰਜਾਬ ਦੇ ਤਾਜ਼ਾ ਹਾਲਤਾਂ ਦੀ ਪੂਰੀ ਰਿਪੋਰਟ ਹੈ ਪਰ ਕੇਂਦਰ ਸਰਕਾਰ ਵਲੋਂ ਅÏਖੀ ਘੜੀ ਵਿਚ ਵੱਟੀ ਚੁੱਪ ਪੰਜਾਬੀਆਂ ਨੂੰ ਦਰਦ ਜ਼ਰੂਰ ਦੇ ਰਹੀ ਹੈ | ਹੜ੍ਹ ਪ੍ਰਭਾਵਿਤ ਪਿੰਡਾਂ ਦੇ ਦੌਰੇ ਸਮੇਂ ਉਨ੍ਹਾਂ ਨਾਲ ਐਸ ਡੀ ਐਮ ਲਹਿਰਾ ਸੂਬਾ ਸਿੰਘ, ਡੀ ਐਸ ਪੀ ਲਹਿਰਾ ਦੀਪਇੰਦਰ ਸਿੰਘ ਜੇਜੀ, ਸੀਨੀਅਰ ਆਪ ਆਗੂ ਮਹਿੰਦਰ ਸਿੰਘ ਸਿੱਧੂ ਸ਼ੇਰੋਂ, ਸਵਰਾਜ ਸਿੰਘ ਸਰਪੰਚ ਹਰਿਆਊ ਕੋਠੇ, ਮਨਦੀਪ ਸਿੰਘ ਖ਼ਾਲਸਾ ਸਰਪੰਚ ਹਰਿਆਊ ਤੋ ਇਲਾਵਾ ਆਪ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਭਾਵੇਂ ਇਸ ਵਾਰ ਭਾਰੀ ਮੀਂਹ ਪੈਣ ਤੋਂ ਬਾਅਦ ਦੋ ਦਿਨ ਮੌਸਮ ਸਾਫ਼ ਰਹਿਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਅੱਜ ਸਵੇਰ 'ਤੋਂ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਨੂੰ ਇੱਕ ਵਾਰ ਫਿਰ ਚਿੰਤਾ 'ਚ ਪਾ ਦਿੱਤਾ ਹੈ | ਅੱਜ ਦੇ ਮੀਂਹ ਕਾਰਨ ਜਿੱਥੇ ਸੁਨਾਮ ਸ਼ਹਿਰ ਦੇ ਹਰ ਗਲੀ ਮੁਹੱਲੇ, ਬਾਜ਼ਾਰ ਅਤੇ ਸੜਕਾਂ 'ਤੇ ਨਹਿਰ ਵਾਂਗ ਪਾਣੀ ਵਗ ਰਿਹਾ ਹੈ ਉੱਥੇ ਹੀ ਸਥਾਨਕ ਮੋਦੀ ਮਿੱਲ ਨੇੜਲਾ ਰੇਲਵੇ ਅੰਡਰ ਬਿ੍ਜ ਵੀ ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰ ਗਿਆ ਹੈ | ਜਿਸ ਨੂੰ ਲੈ ਕੇ ਆਵਾਜਾਈ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ | ਰੇਲਵੇ ਲਾਈਨ ਦੇ ਦੋਵੇਂ ਪਾਸੇ ਵਸੇ ਸ਼ਹਿਰ ਵਾਸੀਆਂ ਦੇ ਆਉਣ-ਜਾਣ ਲਈ ਜ਼ਿਆਦਾਤਰ ਜਰੀਆ ਇਹੋ ਅੰਡਰ ਬਿ੍ਜ ਹੈ ਕਿਉਂਕਿ ਬੱਸ ਸਟੈਂਡ ਨੇੜਲੇ ਰੇਲਵੇ ਫਾਟਕ 'ਤੇ ਨਵਾਂ ਅੰਡਰ ਬਿ੍ਜ ਉਸਾਰੀ ਅਧੀਨ ਹੈ ਜਦੋਂ ਕਿ ਸ਼ਹਿਰ ਦੇ ਫਲਾਈ ਓਵਰ 'ਤੇ ਹੱਦ ਤੋਂ ਵੱਧ ਟਰੈਫ਼ਿਕ ਹੋਣ ਕਾਰਨ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀ ਕਰਦੇ ਜਦੋਂ ਕਿ ਬਾਬਾ ਭਾਈ ਮੂਲ ਚੰਦ ਸਾਹਿਬ ਦੀ ਸਮਾਧ ਨੇੜਲਾ ਰੇਲਵੇ ਫਾਟਕ ਰੇਲ ਆਵਾਜਾਈ ਜ਼ਿਆਦਾ ਹੋਣ ਕਾਰਨ ਅਕਸਰ ਬੰਦ ਹੀ ਰਹਿੰਦਾ ਹੈ |
ਮੂਣਕ, (ਵਰਿੰਦਰ ਭਾਰਦਵਾਜ) - ਮਾਨਸੂਨ ਦੀ ਭਾਰੀ ਬਰਸਾਤ ਪੈਣ ਨਾਲ ਜਿੱਥੇ ਛੱਪੜ ਦਾ ਪਾਣੀ ਓਵਰਫ਼ਲੋ ਹੋਣ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਰਿਹਾਇਸ਼ੀ ਏਰੀਏ ਦੀਆਂ ਕੁਝ ਗਲੀਆਂ ਅਤੇ ਸੜਕਾਂ ਗੰਦੇ ਪਾਣੀ ਦੇ ਜਮ੍ਹਾਂ ਹੋਣ ਕਰ ਕੇ ਕੁੱਝ ਏਰੀਆ ਪ੍ਰਭਾਵਿਤ ਹੋਣ ਨਾਲ ਆਮ ਜਨਜੀਵਨ ਅਸਤ ਵਿਅਸਤ ਹੋ ਗਿਆ ਹੈ, ਉੱਥੇ ਹੀ ਛੱਪੜ ਵਿਚ ਰਜਵਾਹੇ ਦਾ ਪਾਣੀ ਜਮ੍ਹਾਂ ਹੋਣ ਨਾਲ ਬਰਸਾਤੀ ਪਾਣੀ ਨੇ ਸ਼ਹਿਰ ਦੇ ਸੀਵਰੇਜ ਸਿਸਟਮ ਤੇ ਗੰਦੇ ਪਾਣੀ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ | ਜਿਸ ਕਾਰਨ ਮੂਣਕ ਜਾਖ਼ਲ ਰੋੜ ਸਥਿਤ ਬਣੇ ਡੀਏਵੀ ਸਕੂਲ, ਸਰਕਾਰੀ ਆਈਟੀਆਈ, ਸਰਕਾਰੀ ਹਸਪਤਾਲ, ਗਊਸ਼ਾਲਾ, ਜੈਨ ਸਮਾਧੀ ਸਥਲ ਅਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਤੋਂ ਇਲਾਵਾ ਇਸ ਏਰੀਏ ਦੇ ਵਸਨੀਕਾਂ ਨੂੰ ਆਪਣੇ ਘਰ ਜਾਣ ਲਈ ਹਰ ਸਾਲ ਬਰਸਾਤੀ ਮੌਸਮ ਵਿਚ ਸੜਕ ਤੇ ਜਮ੍ਹਾ ਗੰਦੇ ਪਾਣੀ ਵਿਚੋਂ ਗੁਜ਼ਰਨਾ ਪੈਂਦਾ ਹੈ | ਅੱਜ ਤੜੱਕ ਸਵੇਰ ਤੋਂ ਲਗਾਤਾਰ ਪੈ ਰਹੀ ਬਰਸਾਤ ਨਾਲ ਸ਼ਹਿਰ ਦੀ ਜਾਖ਼ਲ ਰੋੜ, ਤਾਲਿਬ ਚੌਂਕ, ਮਕੋਰੜ ਸਾਹਿਬ ਰੋੜ 'ਤੇ ਬਣੇ ਸਾਈਫਨਾ ਵਿਚ ਗੋਡੇ ਗੋਡੇ ਪਾਣੀ ਜਮਾ ਹੋ ਜਾਣ ਨਾਲ ਲੋਕਾਂ ਤੇ ਵਾਹਨ ਚਾਲਕਾਂ ਨੂੰ ਆਉਣ ਜਾਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤੋਂ ਇਲਾਵਾ ਪਾਪੜਾਂ ਰੋੜ, ਦੇਹਲਾ ਰੋੜ, ਮੇਨ ਬਾਜ਼ਾਰ ਸਮੇਤ ਸ਼ਹਿਰ ਦੀਆਂ ਰੋੜਾਂ ਤੇ ਵੀ ਬਰਸਾਤ ਦਾ ਪਾਣੀ ਖੜ੍ਹਾ ਹੋ ਗਿਆ ਹੈ ਜੋ ਸਾਰਾ ਪਾਣੀ ਜਾਖ਼ਲ ਰੋੜ ਸਥਿਤ ਬਣੇ ਹੋਏ ਬੀਬੜੀਆਂ ਮਾਈਆਂ ਦੇ ਧਾਰਮਿਕ ਛੱਪੜ ਵਿਚ ਜਮ੍ਹਾ ਹੁੰਦਾ ਹੈ | ਫਿਰ ਸੀਵਰੇਜ ਪਲਾਂਟ ਦੇ ਪੰਪਿੰਗ ਸਿਸਟਮ ਰਾਹੀ ਇਸ ਪਾਣੀ ਦਾ ਨਿਪਟਾਰਾ ਕੀਤਾ ਜਾਂਦਾ ਹੈ ਪ੍ਰੰਤੂ ਬਰਸਾਤ ਹੋਣ ਕਰ ਕੇ ਬਿਜਲੀ ਨਾ ਹੋਣ ਦੀ ਸੂਰਤ ਵਿਚ ਪਾਣੀ ਦਾ ਨਿਪਟਾਰਾ ਕਰਨ ਵਿਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ | ਹਰਿਆਣਾ ਤੋਂ ਪਾਤੜਾਂ, ਪਟਿਆਲਾ, ਚੰਡੀਗੜ੍ਹ ਤੇ ਟੋਹਾਣਾ ਆਦਿ ਜਾਣ ਲਈ ਹੋਰ ਕੋਈ ਰਸਤਾ ਨਾ ਹੋਣ ਕਰ ਕੇ ਲੋਕਾਂ ਨੂੰ ਪਾਣੀ ਨਾਲ ਭਰੇ ਇਸ ਰਸਤੇ 148 ਬੀ ਕੌਮੀ ਮਾਰਗ ਤੋ ਹੀ ਗੁਜ਼ਰਨਾ ਪੈਂਦਾ ਹੈ, ਕਈ ਵਾਰ ਬਾਹਰੋਂ ਆਏ ਵਾਹਨ ਚਾਲਕਾਂ ਦੀਆਂ ਗੱਡੀਆਂ ਪਾਣੀ ਲੱਗਣ ਨਾਲ ਬੰਦ ਹੋ ਜਾਣ ਤੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ |
ਸ਼ਹਿਰ ਵਾਸੀਆਂ ਦੀ ਪੰਜਾਬ ਸਰਕਾਰ ਤੇ ਐਡਵੋਕੇਟ ਸ਼੍ਰੀ ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਬੀਬੜੀਆਂ ਮਾਈਆਂ ਦੇ ਧਾਰਮਿਕ ਅਸਥਾਨ (ਛੱਪੜ) ਦੀ ਪਵਿੱਤਰਤਾ ਨੂੰ ਬਹਾਲ ਰੱਖਦੇ ਹੋਏ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਕੀਤਾ ਜਾਵੇ, ਸੀਵਰੇਜ ਸਿਸਟਮ ਨੂੰ ਬਰਸਾਤ ਸਮੇਂ ਵੱਧ ਸਮਾਂ ਚਲਾਇਆ ਜਾਵੇ ਅਤੇ ਝਲੂਰ ਤੋਂ ਨਿਕਲਦੇ ਰਜਵਾਹੇ ਦੇ ਅਧੂਰੇ ਪਏ ਕੰਮ ਨੂੰ ਜਲਦੀ ਮੁਕੰਮਲ ਕਰਵਾ ਕੇ ਮੂਣਕ-ਕੜੈਲ ਜ਼ਮੀਨ ਦੋਜੀ ਪਾਈਪ ਲਾਈਨ ਨਾਲ ਜੋੜਿਆ ਜਾਵੇ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਬਰਸਾਤੀ ਸੀਜ਼ਨ ਮੌਕੇ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ |

ਪਿਛਲੀ ਖ਼ਬਰ ਕੇਂਦਰ ਸਰਕਾਰ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਜਾਰੀ ਕਰੇ-ਚੀਮਾ ਅਗਲੀ ਖ਼ਬਰ ਰਿਆਸਤੀ ਸ਼ਹਿਰ ਮਲੇਰਕੋਟਲਾ ਦੀ 'ਨਵਾਬੀ ਦਿੱਖ ਨੂੰ ਧੁੰਦਲਾ' ਰਹੇ ਨੇ ਮੁੱਖ ਸੜਕਾਂ ਕੰਢੇ ਲੱਗੇ 'ਗੰਦ ਦੇ ਢੇਰ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।