ਬਰਨਾਲਾ/ਰੂੜੇਕੇ ਕਲਾ, 11 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇ ਕੇ) - ਬਰਨਾਲਾ ਮਾਨਸਾ ਮੁੱਖ ਮਾਰਗ ਬੱਸ ਸਟੈਂਡ ਪੱਖੋ ਕਲਾਂ ਵਿਖੇ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂਆਂ ਦੀ ਅਗਵਾਈ ਵਿਚ ਪਿੰਡ ਪੱਖੋ ਕਲਾਂ ਵਾਸੀਆਂ ਵਲੋਂ ਖੇਤੀ ਸੈਕਟਰ ਲਈ ਪੂਰੀ ਬਿਜਲੀ ਸਪਲਾਈ ਨਾ ਮਿਲਣ ਅਤੇ ਸਹਿਰੀ ਖੇਤਰ ਦੀ ਬਿਜਲੀ ਸਪਲਾਈ ਨੂੰ ਲੱਗ ਰਹੇ ਲੰਬੇ ਪਾਵਰ ਕੱਟਾਂ ਖ਼ਿਲਾਫ਼ ਮਾਰਗ ਜਾਮ ਕਰਕੇ ਰੋਸ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਬਰਨਾਲਾ ਮਾਨਸਾ ਮੁੱਖ ਮਾਰਗ ਜਾਮ ਹੋਣ ਕਰਕੇ ਰਾਹਗੀਰਾਂ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਧਰਨੇ ਕਾਰਨ ਲੱਗੇ ਜਾਮ ਕਾਰਨ ਜਰੂਰੀ ਕੰਮਾਂ ਲਈ ਜਿਵੇਂ ਏਅਰਪੋਰਟ ਅਤੇ ਹੋਰ ਜਰੂਰੀ ਕੰਮਾਂ ਲਈ ਜਾਣ ਵਾਲੇ ਜਾਮ ਵਿਚ ਫਸੇ ਰਾਹਗੀਰਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਮ ਵਿਚ ਫਸੇ ਰਾਹਗੀਰ ਅੱਤ ਦੀ ਗਰਮੀ ਵਿਚ ਧੁੱਪੇ ਖੜ ਕਿ ਜਾਮ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ।
ਤਾਜ਼ਾ ਖ਼ਬਰਾਂ
Free
ਬਰਨਾਲਾ ਮਾਨਸਾ ਮੁੱਖ ਮਾਰਗ ਬੱਸ ਸਟੈਂਡ ਪੱਖੋ ਕਲਾਂ ਵਿਖੇ ਰੋਸ ਧਰਨਾ
ਬਰਨਾਲਾ/ਰੂੜੇਕੇ ਕਲਾ, 11 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇ ਕੇ) - ਬਰਨਾਲਾ ਮਾਨਸਾ ਮੁੱਖ ਮਾਰਗ ਬੱਸ ਸਟੈਂਡ ਪੱਖੋ ਕਲਾਂ ਵਿਖੇ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂਆਂ ਦੀ ਅਗਵਾਈ ਵਿਚ ਪਿੰਡ ਪੱਖੋ ਕਲਾਂ ਵਾਸੀਆਂ ਵਲੋਂ ਖੇਤੀ ਸੈਕਟਰ ਲਈ...
ਅਜੀਤ ਡੈਸਕ
11-09-2026