11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਵਿੱਤ ਮੰਤਰੀ ਨਾਲ ਪੈਨਲ ਮੀਟਿੰਗ ਉਪਰੰਤ ਬੇਰੁਜ਼ਗਾਰ ਸਾਂਝਾ ਮੋਰਚੇ ਨੂੰ ਮਸਲੇ ਹੱਲ ਹੋਣ ਪ੍ਰਤੀ ਆਸ ਬੱਝੀ <br/>

ਅਜੀਤ ਡੈਸਕ 01-09-2025
ਸੰਗਰੂਰ, 31 ਅਗਸਤ (ਅਮਨਦੀਪ ਸਿੰਘ ਬਿੱਟਾ) - ਬੇਰੁਜ਼ਗਾਰ ਸਾਂਝਾ ਮੋਰਚੇ ਦੀ ਪੈਨਲ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਿਵਲ ਸਕੱਤਰੇਤ ਵਿਖੇ ਹੋਏ | ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਦੱਸਿਆ ਕਿ ਪੈਨਲ ਮੀਟਿੰਗ ਦੌਰਾਨ ਸਿੱਖਿਆ ਵਿਭਾਗ ਵਿਚ ਮਾਸਟਰ ਕਾਡਰ, ਲੈਕਚਰਾਰ, ਸਹਾਇਕ ਪ੍ਰੋਫੈਸਰਾਂ ਦੀ ਖ਼ਾਲੀ ਪੋਸਟਾਂ ਭਰਨ, ਮਾਸਟਰ ਕਾਡਰ ਵਿਚ ਥੋਪੀ ਸ਼ਰਤ ਗਰੈਜੂਏਸ਼ਨ ਵਿਚੋਂ 55 ਫ਼ੀਸਦੀ ਲਾਜ਼ਮੀ ਅੰਕ ਵਾਲੀ ਸ਼ਰਤ ਰੱਦ ਕਰਵਾਉਣ, ਸਿਹਤ ਵਿਭਾਗ ਵਿਚ ਮਲਟੀਪਰਪਜ਼ ਹੈਲਥ ਵਰਕਰ ਦੀਆਂ 270 ਪੋਸਟਾਂ ਵਿਚ ਉਮਰ ਹੱਦ ਦੀ ਛੋਟ ਦੇਣ ਸਬੰਧੀ ਚਰਚਾ ਕੀਤੀ ਗਈ | ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਉੱਤੇ ਵਿੱਤ ਮੰਤਰੀ ਨੇ ਸਿਹਤ ਵਿਭਾਗ ਨੂੰ ਆਦੇਸ਼ ਦਿੱਤਾ ਕਿ 270 ਪੋਸਟਾਂ ਲਈ ਅੰਤਿਮ ਤਾਰੀਖ਼ ਵਿਚ ਵਾਧਾ ਕੀਤਾ ਜਾਵੇ ਅਤੇ ਉਮਰ ਹੱਦ ਵਿਚ ਛੋਟ ਲਈ ਪਰਪੋਜਲ ਬਣਾ ਕੇ ਭੇਜੀ ਜਾਵੇ | ਚੀਮਾ ਨੇ ਭਰੋਸਾ ਦਿੱਤਾ ਕਿ ਜਲਦੀ ਲੋੜੀਂਦੀ ਸੋਧ ਕਰ ਕੇ ਬੇਰੁਜ਼ਗਾਰ ਨੂੰ ਮੌਕਾ ਦਿੱਤਾ ਜਾਵੇਗਾ |
ਮਾਸਟਰ ਕੇਡਰ ਵਿਚ 55 ਫ਼ੀਸਦੀ ਅੰਕਾਂ ਦੀ ਸ਼ਰਤ ਅਤੇ ਉਮਰ ਹੱਦ ਵਿਚ ਛੋਟ ਦੇਣ ਸਬੰਧੀ ਵੀ ਚੀਮਾ ਦਾ ਰੁੱਖ ਹਾਂ ਪੱਖੀ ਰਹਿਣ ਦੀ ਆਗੂਆਂ ਨੇ ਗੱਲ ਕੀਤੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਉਨ੍ਹਾਂ ਦੀ ਮੰਗਾ ਸਬੰਧੀ ਟਾਲਾ ਵਟਿਆ ਤਾਂ ਸੰਘਰਸ਼ ਤਿੱਖਾ ਵਿੱਢਿਆ ਜਾਵੇਗਾ | ਇਸ ਮੌਕੇ ਕੁਲਵਿੰਦਰ ਸਿੰਘ ਅਤੇ ਅਸੀਸ ਬਜਾਜ ਵੀ ਮੌਜੂਦ ਸਨ |

ਪਿਛਲੀ ਖ਼ਬਰ ਪਰਮਜੀਤ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਸਤਾਰ ਤੇ ਦੁਮਾਲਾ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।