11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮੁਹਾਲੀ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣੇ ਐਡਵੋਕੇਟ ਰਣਜੋਧ ਸਿੰਘ ਸਰਾਓ

ਐੱਸ. ਏ. ਐੱਸ. ਨਗਰ (ਮੁਹਾਲੀ), 11 ਸਤੰਬਰ (ਕਪਿਲ ਵਧਵਾ)- ਮੁਹਾਲੀ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿਚ...

ਅਜੀਤ ਡੈਸਕ 11-09-2026

ਐੱਸ. ਏ. ਐੱਸ. ਨਗਰ (ਮੁਹਾਲੀ), 11 ਸਤੰਬਰ (ਕਪਿਲ ਵਧਵਾ)- ਮੁਹਾਲੀ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿਚ ਐਡਵੋਕੇਟ ਰਣਜੋਧ ਸਿੰਘ ਸਰਾਓ ਨੇ ਪ੍ਰਧਾਨ ਦੇ ਅਹੁਦੇ ਲਈ 246 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਉਨ੍ਹਾਂ ਦੇ ਮੁਕਾਬਲੇ ਐਡਵੋਕੇਟ ਔਲਖ ਨੂੰ 200 ਅਤੇ ਐਡਵੋਕੇਟ ਪਰਾਸ਼ਰ ਨੂੰ 191 ਵੋਟਾਂ ਮਿਲੀਆਂ। ਸਕੱਤਰ ਦੇ ਅਹੁਦੇ ਲਈ ਐਡਵੋਕੇਟ ਹਰਪ੍ਰੀਤ ਸਿੰਘ 304 ਵੋਟਾਂ ਹਾਸਲ ਕਰਕੇ ਜੇਤੂ ਰਹੇ, ਜਦਕਿ ਐਡਵੋਕੇਟ ਮਨਪ੍ਰੀਤ ਸਿੰਘ ਨੂੰ 299 ਵੋਟਾਂ ਮਿਲੀਆਂ। 5 ਵੋਟਾਂ ਅਵੈਧ ਰਹੀਆਂ ਅਤੇ 30 ਵੋਟਾਂ ਹੋਰ ਬਕਸਿਆਂ ਵਿਚ ਪਾਈਆਂ ਜਾਣ ਕਾਰਨ ਇਸ ਸਬੰਧੀ ਅੰਤਿਮ ਐਲਾਨ ਬਾਅਦ ਵਿਚ ਕੀਤੇ ਜਾਣ ਦੀ ਗੱਲ ਸਾਹਮਣੇ ਆਈ।ਕੈਸ਼ੀਅਰ ਦੇ ਅਹੁਦੇ ਲਈ ਐਡਵੋਕੇਟ ਪ੍ਰਭਪ੍ਰੀਤ ਸਿੰਘ ਨੇ 396 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ, ਜਦਕਿ ਐਡਵੋਕੇਟ ਸੌਰਭ ਨੂੰ 231 ਵੋਟਾਂ ਮਿਲੀਆਂ।

ਲਾਇਬ੍ਰੇਰੀ ਇੰਚਾਰਜ ਦੇ ਅਹੁਦੇ ਲਈ ਐਡਵੋਕੇਟ ਵੀਰ ਦਵਿੰਦਰ ਸਿੰਘ 312 ਵੋਟਾਂ ਲੈ ਕੇ ਜੇਤੂ ਰਹੇ। ਉਨ੍ਹਾਂ ਦੇ ਮੁਕਾਬਲੇ ਕੇਹਰ ਨੂੰ 177 ਅਤੇ ਨਾਗਰਥ ਨੂੰ 138 ਵੋਟਾਂ ਮਿਲੀਆਂ। ਵਾਈਸ ਪ੍ਰਧਾਨ ਜਨਰਲ ਸ਼੍ਰੇਣੀ ਦੇ ਅਹੁਦੇ ਲਈ ਐਡਵੋਕੇਟ ਦਲਜੀਤ ਸਿੰਘ ਪੂਨੀਆ ਨੇ 312 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਗੁਰਦੀਪ ਸਿੰਘ ਨੂੰ 248 ਅਤੇ ਅਮਰਜੀਤ ਸਿੰਘ ਨੂੰ 72 ਵੋਟਾਂ ਮਿਲੀਆਂ। ਵਾਈਸ ਪ੍ਰਧਾਨ ਰਾਖਵੀਂ ਸ਼੍ਰੇਣੀ ਵਿਚ ਐਡਵੋਕੇਟ ਕੁਲਵਿੰਦਰ ਕੌਰ 364 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਅਨੂ ਨੂੰ 262 ਵੋਟਾਂ ਮਿਲੀਆਂ। ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਕਰੀਬ 650 ਵੋਟਾਂ ਵਿਚੋਂ 638 ਵੋਟਾਂ ਪੋਲ ਹੋਣ ਦੀ ਜਾਣਕਾਰੀ ਮਿਲੀ ਹੈ।

ਵੋਟਾਂ ਵਿਚ ਭਾਰੀ ਸ਼ਮੂਲੀਅਤ ਦਿਖਾਉਣ ਵਾਲੇ ਵਕੀਲਾਂ ਦੀ ਦਿਲਚਸਪੀ ਅਤੇ ਉਤਸ਼ਾਹ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਡਵੋਕੇਟ ਜਸ਼ਨਪ੍ਰੀਤ ਸਿੰਘ ਸੰਧੂ ਨੇ ਜੇਤੂ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਟੀਮ ਮੁਹਾਲੀ ਬਾਰ ਐਸੋਸੀਏਸ਼ਨ ਦੇ ਵਿਕਾਸ ਅਤੇ ਵਕੀਲਾਂ ਦੀ ਭਲਾਈ ਲਈ ਪੁਰਜ਼ੋਰ ਯਤਨ ਕਰੇਗੀ। ਚੋਣ ਨਤੀਜਿਆਂ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

ਪਿਛਲੀ ਖ਼ਬਰ ਫ਼ਰੀਦਕੋਟ ਬਾਰ ਐਸੋਸੀਏਸ਼ਨ ਚੋਣਾਂ ਦਾ ਨਤੀਜਾ ਐਲਾਨਿਆ ਅਗਲੀ ਖ਼ਬਰ ਪੁਲਿਸ ਮੁਲਾਜ਼ਮਾਂ ਨਾਲ ਉਲਝਣ ਵਾਲੇ ਵਿਅਕਤੀ ਖਿਲਾਫ਼ ਕੇਸ ਦਰਜ