11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਫ਼ਰੀਦਕੋਟ ਬਾਰ ਐਸੋਸੀਏਸ਼ਨ ਚੋਣਾਂ ਦਾ ਨਤੀਜਾ ਐਲਾਨਿਆ

ਫ਼ਰੀਦਕੋਟ, 11 ਸਤੰਬਰ (ਸਰਬਜੀਤ ਸਿੰਘ)- ਫ਼ਰੀਦਕੋਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਐਡਵੋਕੇਟ ਸਰਨਾਮ ਸਿੰਘ ਨੇ...

ਅਜੀਤ ਡੈਸਕ 11-09-2026

ਫ਼ਰੀਦਕੋਟ, 11 ਸਤੰਬਰ (ਸਰਬਜੀਤ ਸਿੰਘ)- ਫ਼ਰੀਦਕੋਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਐਡਵੋਕੇਟ ਸਰਨਾਮ ਸਿੰਘ ਨੇ ਆਪਣੇ ਨੇੜਲੇ ਉਮੀਦਵਾਰ ਨਵਜੋਤ ਸਿੰਘ ਵਹਿਣੀਵਾਲ ਤੋਂ 156 ਵੋਟਾਂ ਦੇ ਫਰਕ ਨਾਲ ਜਿੱਤੀ। ਸਰਨਾਮ ਸਿੰਘ ਸੰਧੂ ਨੂੰ ਵੱਡਾ ਸਮਰਥਨ ਮਿਲਿਆ ਅਤੇ ਉਸ ਦੀ ਟੀਮ ਦੇ ਹੋਰ ਉਮੀਦਵਾਰ ਵੀ ਬਾਕੀ ਅਹੁਦੇਦਾਰੀਆਂ ’ਤੇ ਆਪਣੀ ਜਿੱਤ ਦਰਜ ਕਰਵਾਉਣ ਵਿਚ ਕਾਮਯਾਬ ਰਹੇ ਅਤੇ ਸਰਬਜੀਤ ਸਿੰਘ ਕੈਸ਼ੀਅਰ, ਸੰਗੀਤਾ ਸ਼ਰਮਾ ਜੁਆਇੰਟ ਸੈਕਟਰੀ, ਮੁਕੇਸ਼ ਸ਼ਰਮਾ ਸੈਕਟਰੀ, ਅਮਨਪ੍ਰੀਤ ਕੌਰ ਮੀਤ ਪ੍ਰਧਾਨ (ਔਰਤਾਂ), ਸ਼ਿਵਮ ਠਾਕੁਰ ਮੀਤ ਪ੍ਰਧਾਨ (ਜਨਰਲ) ਵਜੋਂ ਚੁਣੇ ਗਏ।

ਪਿਛਲੀ ਖ਼ਬਰ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਭਿਆਨਾਕ ਹਾਦਸਾ, ਦੋ ਔਰਤਾਂ ਸਮੇਤ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਮੁਹਾਲੀ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣੇ ਐਡਵੋਕੇਟ ਰਣਜੋਧ ਸਿੰਘ ਸਰਾਓ