09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਖ਼ੂਨਦਾਨ ਕੈਂਪ ਅਤੇ ਬੂਟਿਆਂ ਦਾ ਲੰਗਰ ਲਗਾਇਆ <br/>

ਅਜੀਤ ਡੈਸਕ 18-07-2025
ਧੂਰੀ, 17 ਜੁਲਾਈ (ਲਖਵੀਰ ਸਿੰਘ ਧਾਂਦਰਾ)-ਉੱਘੇ ਸਮਾਜ ਸੇਵੀ ਅਤੇ ਸਾਬਕਾ ਸਰਪੰਚ ਪਿੰਡ ਜੈਨਪੁਰ ਜੋਰਾ ਸਿੰਘ ਦੀ ਅੰਤਿਮ ਅਰਦਾਸ ਮੌਕੇ ਸੰਸਥਾ ਪਰਿਵਰਤਨ ਵਲੋਂ ਖ਼ੂਨਦਾਨ ਕੈਂਪ ਪ੍ਰਧਾਨ ਗੁਰਦਰਸ਼ਨ ਸਿੰਘ ਡਿੰਪੀ ਦੀ ਦਿਸ਼ਾ ਨਿਰਦੇਸ਼ ਹੇਠ ਅਤੇ ਜਗਰੂਪ ਸਿੰਘ ਬੱਬੂ ਦੀ ਅਗਵਾਈ ਵਿਚ ਲਗਾਇਆ ਗਿਆ | ਇਸ ਖ਼ੂਨਦਾਨ ਕੈਂਪ ਵਿਚ ਸੰਗਰੂਰ ਬਲੱਡ ਬੈਂਕ ਵਲੋਂ 50 ਬਲੱਡ ਯੂਨਿਟ ਇਕੱਠੇ ਕੀਤੇ ਗਏ | ਇਸ ਮੌਕੇ ਜਗਰੂਪ ਸਿੰਘ ਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਦਾਰ ਜੋਰਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੱਖ ਸਨ | ਉਨ੍ਹਾਂ ਦੀ ਜ਼ਿੰਦਗੀ ਸੇਵਾ, ਸਮਰਪਣ ਤੇ ਕੌਮ ਵਾਸਤੇ ਜਿਊਣ ਦਾ ਪ੍ਰਤੀਕ ਸੀ | ਉਨ੍ਹਾਂ ਦੇ ਕਰਮ ਕੌਮ ਤੇ ਸਮਾਜ ਲਈ ਸਦਾ ਯਾਦਗਾਰ ਰਹਿਣਗੇ | ਉਨ੍ਹਾਂ ਦੀ ਯਾਦ 'ਚ ਕੀਤਾ ਇਹ ਖ਼ੂਨਦਾਨ ਸਮਾਗਮ ਉਨ੍ਹਾਂ ਦੀ ਮਿਹਨਤ ਅਤੇ ਕੌਮ ਭਗਤੀ ਨੂੰ ਸਮਰਪਿਤ ਇਕ ਅਸਲ ਸ਼ਰਧਾਂਜਲੀ ਸੀ | ਇਸ ਮੌਕੇ ਬਾਬਾ ਬਲਵਿੰਦਰ ਸਿੰਘ ਜੀ ਲੰਗਰ ਸਾਹਿਬ ਹਜ਼ੂਰ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਨਾ ਸਿਰਫ਼ ਆਪਣੀ ਹਾਜ਼ਰੀ ਭਰ ਕੇ ਸਨਮਾਨ ਵਧਾਇਆ | ਇਸ ਮੌਕੇ ਸੰਸਥਾ ਵਲੋਂ ਗੁਰਤੇਜ ਸਿੰਘ ਦੀ ਅਗਵਾਈ ਹੇਠ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ, ਜਿਸ ਵਿਚ 200 ਤੋਂ ਵੱਧ ਫਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ | ਇਸ ਮੌਕੇ ਰਾਮਗੜ੍ਹੀਆ ਨਿਸ਼ਕਾਮ ਸੇਵਾ ਯੂਥ ਕਲੱਬ ਧੂਰੀ | ਬਾਬਾ ਬਲਵਿੰਦਰ ਸਿੰਘ ਬਾਬਾ ਨਰਿੰਦਰ ਸਿੰਘ ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਵਾਲੇ ਨੇ ਕੈਂਪ ਦੌਰਾਨ ਵਿਸ਼ੇਸ਼ ਯੋਗਦਾਨ ਦਿੱਤਾ | ਕੈਂਪ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਰੀ ਪਿੰਡ ਦੇ ਐੱਨ. ਐੱਸ. ਐੱਸ. ਦੇ ਵਲੰਟੀਅਰਾਂ ਨੇ ਵੀ ਸੁਖਵੀਰ ਸਿੰਘ ਮਾਨ ਦੀ ਅਗਵਾਈ ਵਿਚ ਸੇਵਾਵਾਂ ਦਿੱਤੀਆਂ |

ਪਿਛਲੀ ਖ਼ਬਰ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਦਾ ਸੱਦਾ ਅਗਲੀ ਖ਼ਬਰ ਇਮਰਾਨ ਖ਼ਾਨ ਨੂੰ ਅਡਿਆਲਾ ਜੇਲ੍ਹ 'ਚ ਮਿਲ ਰਹੀਆਂ ਵਧੀਆ ਬੀ-ਕਲਾਸ ਸਹੂਲਤਾਂ-ਸੁਪਰਡੈਂਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।