09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਇਮਰਾਨ ਖ਼ਾਨ ਨੂੰ ਅਡਿਆਲਾ ਜੇਲ੍ਹ 'ਚ ਮਿਲ ਰਹੀਆਂ ਵਧੀਆ ਬੀ-ਕਲਾਸ ਸਹੂਲਤਾਂ-ਸੁਪਰਡੈਂਟ <br/>

ਅਜੀਤ ਡੈਸਕ 18-07-2025

ਅੰਮਿ੍ਤਸਰ, 17 ਜੁਲਾਈ (ਸੁਰਿੰਦਰ ਕੋਛੜ)-ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਦੇ ਸੁਪਰਡੈਂਟ ਨੇ ਕਿਹਾ ਹੈ ਕਿ ਪੀ. ਟੀ. ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਜੇਲ੍ਹ ਸਹੂਲਤਾਂ ਆਮ ਤੌਰ 'ਤੇ ਬੀ-ਕਲਾਸ ਕੈਦੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਬਿਹਤਰ ਹਨ | ਅਡਿਆਲਾ ਜੇਲ੍ਹ ਪ੍ਰਸ਼ਾਸਨ ਦੁਆਰਾ ਜਾਰੀ ਪ੍ਰੈੱਸ ਰਿਲੀਜ਼ 'ਚ ਸੁਪਰਡੈਂਟ ਨੇ ਦਾਅਵਾ ਕੀਤਾ ਕਿ ਇਮਰਾਨ ਖ਼ਾਨ ਨੂੰ ਕੈਦ ਦੌਰਾਨ ਕਈ ਤਰ੍ਹਾਂ ਦੀਆਂ ਉੱਚ-ਪੱਧਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਦੀਆਂ ਜੇਲ੍ਹ ਸਹੂਲਤਾਂ 'ਚ ਇਕ ਸੁਰੱਖਿਅਤ 7 ਸੈੱਲ ਕੰਪਲੈਕਸ ਸ਼ਾਮਿਲ ਹੈ ਜਿਸ 'ਚ ਰੋਜ਼ਾਨਾ ਸੈਰ ਅਤੇ ਕਸਰਤ ਲਈ ਇਕ ਖੁੱਲ੍ਹੇ ਵਿਹੜੇ ਤੱਕ ਪਹੁੰਚ ਹੈ | ਖ਼ਾਨ ਨੂੰ ਕਸਰਤ ਵਾਲੀ ਮਸ਼ੀਨ, ਇਕ ਐੱਲ. ਈ. ਡੀ. ਟੈਲੀਵਿਜ਼ਨ, ਅਖ਼ਬਾਰ ਅਤੇ ਉਨ੍ਹਾਂ ਦੀ ਪਸੰਦ ਦੀਆਂ ਕਿਤਾਬਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ | ਇਕ ਕੈਦੀ ਰਸੋਈਆ ਉਨ੍ਹਾਂ ਦੀ ਪਸੰਦ ਦੇ ਅਨੁਸਾਰ ਉਨ੍ਹਾਂ ਦਾ ਖਾਣਾ, ਨਾਸ਼ਤਾ, ਦੁਪਹਿਰ ਦਾ ਖਾਣਾ ਤੇ ਰਾਤ ਦਾ ਖਾਣਾ ਤਿਆਰ ਕਰਦਾ ਹੈ | ਮੈਡੀਕਲ ਸਟਾਫ਼ ਦਿਨ 'ਚ ਤਿੰਨ ਵਾਰ ਡਾਕਟਰੀ ਜਾਂਚ ਕਰਦਾ ਹੈ ਅਤੇ ਹਾਲ ਹੀ ਦੀਆਂ ਰਿਪੋਰਟਾਂ ਦੇ ਅਨੁਸਾਰ ਇਹ ਪੁਸ਼ਟੀ ਕੀਤੀ ਜਾਂਦੀ ਹੈ ਕਿ ਖ਼ਾਨ ਦੀ ਸਿਹਤ ਬਹੁਤ ਵਧੀਆ ਹੈ | ਜੇਲ੍ਹ ਪ੍ਰਸ਼ਾਸਨ ਦੁਆਰਾ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਅਡਿਆਲਾ ਜੇਲ੍ਹ ਬੀ-ਕਲਾਸ ਦੇ ਵਿਸ਼ੇਸ਼ ਅਧਿਕਾਰਾਂ 'ਚ ਖੁੱਲ੍ਹੇ ਹਵਾ ਵਾਲੇ ਵਿਹੜੇ ਵਿਚ ਰੋਜ਼ਾਨਾ ਦੋ ਘੰਟੇ ਸਰੀਰਕ ਗਤੀਵਿਧੀ ਵੀ ਸ਼ਾਮਿਲ ਹੈ | ਦੱਸਿਆ ਜਾ ਰਿਹਾ ਹੈ ਕਿ ਪਿਛਲੇ ਤਿੰਨ ਮਹੀਨਿਆਂ 'ਚ ਪਾਰਟੀ ਦੇ ਆਗੂਆਂ, ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਸਮੇਤ 66 ਲੋਕ ਇਮਰਾਨ ਖ਼ਾਨ ਨੂੰ ਮਿਲਣ ਪਹੁੰਚੇ | ਹਿਰਾਸਤ 'ਚ ਰਹਿੰਦਿਆਂ ਖ਼ਾਨ ਨੇ ਦੂਜਿਆਂ ਰਾਹੀਂ 413 ਟਵੀਟ ਭੇਜੇ ਅਤੇ ਉਨ੍ਹਾਂ ਦੇ ਹਵਾਲੇ ਨਾਲ 45 ਵਾਰ ਮੀਡੀਆ ਰਿਪੋਰਟ ਜਾਰੀ ਕੀਤੀਆਂ ਗਈਆਂ |

ਪਿਛਲੀ ਖ਼ਬਰ ਖ਼ੂਨਦਾਨ ਕੈਂਪ ਅਤੇ ਬੂਟਿਆਂ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਪੰਜਾਬ ਰਾਜ 'ਚ 'ਵਿੱਤੀ ਸਮਾਵੇਸ਼ ਸਕੀਮਾਂ' ਲਈ 1 ਜੁਲਾਈ ਤੋਂ ਚਲਾਈ ਜਾ ਰਹੀ ਹੈ 3 ਮਹੀਨਿਆਂ ਦੀ ਮੁਹਿੰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।