ਸੰਗਰੂਰ, 17 ਜੁਲਾਈ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਪੂਨੀਆ ਟਾਵਰ ਧੂਰੀ ਰੋਡ ਵਿਖੇ ਖ਼ੁਰਾਕ ਅਤੇ ਸਪਲਾਈਜ਼ ਵਿਭਾਗ ਪੰਜਾਬ ਵਿਚੋਂ ਸ਼ਾਨਦਾਰ ਸੇਵਾਵਾਂ ਕਰ ਕੇ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੰਸਥਾ ਫਸਰੇਵਾ ਵਲੋਂ ਸਾਵਣ ਦੇ ਮਹੀਨੇ ਪੈਨਸ਼ਨ ਮਿਲਣੀ, ਸਨਮਾਨ ਸਮਾਰੋਹ ਅਤੇ ਗੁਰ ਪੁਰਨਿਮਾ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਕੌਸ਼ਲ ਰਾਓ ਸਿੰਗਲਾ, ਸਾਬਕਾ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈਜ਼ ਕੰਟਰੋਲਰ ਅਤੇ ਹਰਪ੍ਰੀਤ ਸਿੰਘ ਜੋਗਾ, ਓ. ਪੀ. ਖਿੱਪਲ ਸਾਬਕਾ ਸਹਾਇਕ ਖ਼ੁਰਾਕ ਅਤੇ ਸਪਲਾਈਜ਼ ਅਫ਼ਸਰ, ਕਾਰਜਕਾਰੀ ਪ੍ਰਧਾਨ ਰਾਜ ਕੁਮਾਰ ਅਰੋੜਾ, ਜਨਰਲ ਸਕੱਤਰ ਪ੍ਰੇਮ ਖੁਰਾਣਾ ਵਿੱਤ ਸਕੱਤਰ ਅਤੇ ਸਤਪਾਲ ਧੀਰ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ ਮੰਚ ਸੰਚਾਲਨ ਕਰਦੇ ਹੋਏ ਖ਼ੁਰਾਕ ਅਤੇ ਸਪਲਾਈਜ਼ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਆਡੀਟਰ ਅਤੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸਾਵਣ ਦੇ ਮਹੀਨੇ ਦੌਰਾਨ ਸਾਰੀਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ | ਸ੍ਰੀ ਵਾਸਦੇਵ ਸ਼ਰਮਾ, ਚਰਨਜੀਤ ਕੈਂਥ, ਸਤਪਾਲ ਧੀਰ, ਸ਼ਿੰਦਰਪਾਲ ਅਸਟਾ, ਲਾਲ ਚੰਦ ਸੈਣੀ ਵਲੋਂ ਸਾਵਣ ਦੇ ਮਹੀਨੇ ਮੌਕੇ ਸਭਿਆਚਾਰਕ ਗੀਤ ਅਤੇ ਸਾਵਣ ਦੇ ਮਹੀਨੇ ਦੀ ਮਹੱਤਤਾ ਅਤੇ ਗੁਰੂ ਦੀ ਮਹਿਮਾ ਬਾਰੇ ਦੱਸਿਆ ਗਿਆ | ਸ੍ਰੀ ਸਿੰਦਰਪਾਲ ਸਿੰਗਲਾ, ਗੁਰਚਰਨ ਸਿੰਘ ਅਤੇ ਹੋਰਨਾਂ ਨੇ ਵੀ ਇਸ ਸਮਾਗਮ ਵਿਚ ਹਿੱਸਾ ਲੈਂਦੇ ਹੋਏ ਆਖਿਆ ਕਿ ਸਾਨੂੰ ਆਪਸੀ ਪਿਆਰ, ਏਕਤਾ ਅਤੇ ਸਦਭਾਵਨਾ ਬਣਾਈ ਰੱਖਣੀ ਚਾਹੀਦੀ ਹੈ | ਸ੍ਰੀ ਸਤਪਾਲ ਧੀਰ, ਸਿੰਦਰਪਾਲ ਅਸਟਾ ਸੁਪਰਡੈਂਟ, ਗੁਰਚਰਨ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਮੁਬਾਰਕਬਾਦ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ | ਆਿਖ਼ਰ ਵਿਚ ਵਾਤਾਵਰਨ ਦੀ ਸ਼ੁੱਧਤਾ ਲਈ ਹਰ ਇੱਕ ਨੂੰ ਬੂਟੇ ਲਗਾਉਣ ਅਤੇ ਪੋਲਾਥੀਨ ਮੁਕਤ ਸਮਾਜ ਬਣਾਉਣ ਦਾ ਸੱਦਾ ਦਿੱਤਾ ਗਿਆ |