19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਤਰਸੇਮ ਬੱਤਰਾ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਦੀ ਬੇਟੀਆਂ ਦੇ ਵਿਆਹ ਕਰਵਾਏ

ਅਜੀਤ ਡੈਸਕ 20-11-2025
ਧਰਮਕੋਟ, 19 ਨਵੰਬਰ (ਪਰਮਜੀਤ ਸਿੰਘ)-ਜ਼ਿਲ੍ਹਾ ਮੋਗਾ ਦੇ ਪਿੰਡ ਸੰਗਲਾ ਵਿਖੇ ਸਮੂਹਿਕ ਵਿਆਹ ਦਾ ਸਮਾਗਮ ਕਿ੍ਸਚੀਅਨ ਨੈਸ਼ਨਲ ਫ਼ਰੰਟ ਦੇ ਪੰਜਾਬ ਸੀਨੀਅਰ ਵਾਈਸ ਪ੍ਰਧਾਨ ਤਰਸੇਮ ਬੱਤਰਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਜਿਸ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਪੰਜ ਲੜਕੀਆਂ ਦੇ ਵਿਆਹ ਕੀਤੇ ਗਏ ਸੀ.ਐਨ.ਐਫ. ਦੇ ਰਾਸ਼ਟਰੀ ਪ੍ਰਧਾਨ ਲਾਰੰਸ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਹਜ਼ਾਰਾਂ ਦੀ ਗਿਣਤੀ ਵਿਚ ਇਕੱਠੀ ਹੋਈ ਸੰਗਤ ਇਸ ਸ਼ੁੱਭ ਕਾਰਜ ਦੀ ਗਵਾਹ ਬਣੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਰੈਂਸ ਚੌਧਰੀ ਨੇ ਕਿਹਾ ਕਿ ਅਜੋਕੇ ਸਮੇਂ ਜਦ ਹਰੇਕ ਵਿਅਕਤੀ ਆਪ ਸਵਾਰਥੀ ਅਤੇ ਪਰਿਵਾਰਾਂ ਤੱਕ ਸੀਮਤ ਹੋ ਗਿਆ ਹੈ, ਪਰਮੇਸ਼ਰ ਦੀ ਬਖ਼ਸ਼ਿਸ਼ ਤੋਂ ਬਿਨਾਂ ਆਪਣੇ ਪੈਸੇ ਤੇ ਸਮੇਂ ਦੀ ਕੁਰਬਾਨੀ ਦੇਣਾ ਸੰਭਵ ਨਹੀਂ | ਪ੍ਰਧਾਨ ਬਤਰਾ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਪਾ. ਹਰਪ੍ਰੀਤ ਭੱਟੀ ਨੇ ਸਟੇਜ ਸੰਚਾਲਨ ਕੀਤਾ | ਇਸ ਪ੍ਰੋਗਰਾਮ ਵਿਚ ਪਾਸਟਰ ਕੁਲਵੰਤ ਸੂਬਾ ਸਕੱਤਰ, ਗੁਰਬਾਜ਼ ਕੋਆਰਡੀਨੇਟਰ, ਰੋਹਨ ਚੱਢਾ ਰਾਸ਼ਟਰੀ ਪ੍ਰਧਾਨ ਡੀ.ਪੀ.ਆਈ., ਪਾ. ਤਰਸੇਮ ਹੰਸ ਜ਼ਿਲ੍ਹਾ ਪ੍ਰਧਾਨ ਫ਼ਿਰੋਜਪੁਰ, ਜੋਹਨ ਬੱਤਰਾ, ਯੂਨਸ ਬੱਤਰਾ, ਪਾ. ਅਵਤਾਰ ਬਤਰਾ, ਪਾ. ਕੇਵਲ, ਪਾ. ਯਾਕੂਬ, ਪਾ. ਲਖਵਿੰਦਰ ਇਕਬਾਲ, ਪਾ. ਆਸ਼ਾ ਗਿੱਲ, ਪਾ. ਜਸਵੰਤ, ਸਨੀ ਖੋਸਲਾ, ਰਿੱਚੀ, ਆਕਾਸ਼, ਰਮਨ ਖੋਸਲਾ, ਲਵ ਜੌਹਲ, ਦੀਪਕ ਭਗਤ, ਕਾਰਜ, ਅਨਮੋਲ ਭੱਟੀ, ਦਲਜੀਤ, ਅਮਿਤ ਆਦਿ ਸ਼ਾਮਲ ਹੋਏ |
ਪਿਛਲੀ ਖ਼ਬਰ ਬਲਾਕ ਧਰਮਕੋਟ-1 ਦੇ ਸਹਿ ਵਿੱਦਿਅਕ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਨਸਬੰਦੀ ਪੰਦ੍ਹਰਵਾੜਾ ਅੱਜ ਤੋਂ-ਡਾ. ਜੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।