19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਬਲਾਕ ਧਰਮਕੋਟ-1 ਦੇ ਸਹਿ ਵਿੱਦਿਅਕ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸਮਾਪਤ

ਅਜੀਤ ਡੈਸਕ 20-11-2025
ਧਰਮਕੋਟ, 19 ਨਵੰਬਰ (ਪਰਮਜੀਤ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਮੋਗਾ ਮੈਡਮ ਮੰਜੂ ਭਾਰਦਵਾਜ ਦੇ ਯੋਗ ਅਗਵਾਈ ਸਦਕਾ ਜ਼ਿਲੇ੍ਹ ਦੇ ਪ੍ਰਾਇਮਰੀ ਸਕੂਲਾਂ 'ਚ ਪੜ੍ਹ ਰਹੇ ਸਮੂਹ ਵਿਦਿਆਰਥੀਆਂ ਦੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸੇ ਲੜੀ ਤਹਿਤ ਬਲਾਕ ਧਰਮਕੋਟ-1 ਦੇ ਸਕੂਲਾਂ 'ਚ ਪੜ੍ਹਨ ਰਹੇ ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਦੇ ਸਹਿ ਵਿੱਦਿਅਕ ਮੁਕਾਬਲੇ ਮਹਾਰਾਜਾ ਪੈਲੇਸ ਧਰਮਕੋਟ ਵਿਖੇ ਕਰਵਾਏ ਗਏ ਸਮਾਗਮ 'ਚ ਵੱਖ-ਵੱਖ ਸਕੂਲਾਂ ਤੋਂ ਤਕਰੀਬਨ 250 ਵਿਦਿਆਰਥੀਆਂ ਨੇ ਭਾਗ ਲਿਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮੰਜੂ ਭਾਰਦਵਾਜ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਮਾਗਮ ਦੌਰਾਨ ਲੋਕ ਗੀਤ ਸੋਲੋ ਵਿਚ ਪਹਿਲਾਂ ਸਥਾਨ ਸੈਂਟਰ ਧਰਮਕੋਟ, ਦੂਜਾ ਸਥਾਨ ਕਿਸ਼ਨਪੁਰਾ ਕਲਾਂ, ਲੋਕ ਗੀਤ ਗਰੁੱਪ ਵਿਚ ਸੈਂਟਰ ਕਿਸ਼ਨਪੁਰਾ ਪਹਿਲਾਂ ਤੇ ਇੰਦਰਗੜ੍ਹ ਦੂਜਾ ਸਥਾਨ, ਸੋਲੋ ਡਾਂਸ ਪਹਿਲਾਂ ਸਥਾਨ ਅਮੀਵਾਲਾ ਦੂਜਾ ਸਥਾਨ ਧਰਮਕੋਟ, ਗਰੁੱਪ ਡਾਂਸ ਪਹਿਲਾਂ ਸਥਾਨ ਧਰਮਕੋਟ, ਦੂਜਾ ਸਥਾਨ ਭਿੰਡਰ ਕਲਾਂ, ਗਿੱਧਾ ਪਹਿਲਾਂ ਸਥਾਨ ਧਰਮਕੋਟ ਦੂਜਾ ਸਥਾਨ ਅਮੀਵਾਲਾ ਤੇ ਭੰਗੜੇ ਵਿਚ ਭਿੰਡਰ ਕਲਾਂ ਪਹਿਲਾਂ ਸਥਾਨ ਕਲਾਂ ਅਤੇ ਅਮੀਵਾਲਾ ਵਲੋਂ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ | ਸਮਾਗਮ ਦੇ ਅੰਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਪ੍ਰੀਤ ਸਿੰਘ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਤੇ ਪਹੁੰਚੇ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਰਣਜੀਤ ਸਿੰਘ ਅਮੀਵਾਲਾ ਵਲੋਂ ਨਿਭਾਈ ਗਈ | ਸਮਾਗਮ ਵਿਚ ਸੀ.ਐਚ.ਟੀ. ਸੋਹਣ ਸਿੰਘ, ਲਖਵਿੰਦਰ ਕੌਰ, ਕਮਲਜੀਤ ਕੌਰ, ਹਰਦੀਪ ਕੌਰ ਹਰਜਿੰਦਰ ਕੌਰ, ਨਰਿੰਦਰ ਕੌਰ, ਸੁਨੀਤਾ ਰਾਣੀ, ਜਸਵੀਰ ਸਿੰਘ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਜਗਸੀਰ ਸਿੰਘ ਕਲਰਕ, ਹਰਦੇਵ ਸਿੰਘ, ਗੁਰਮੇਲ ਸਿੰਘ, ਗੁਰਮੀਤ ਸਿੰਘ ਢੋਲੇਵਾਲ, ਅਮਰਦੀਪ ਸ਼ਰਮਾ, ਸੁਖਵਿੰਦਰ ਸਿੰਘ ਹਾਜ਼ਰ ਸਨ | ਜੱਜਾਂ ਦੀ ਭੂਮਿਕਾ ਜਸਵੀਰ ਕੌਰ, ਸੁਮੀਸ਼ਾ ਲੂਣਾ, ਅਮਰੀਕ ਸਿੰਘ, ਸਰੇਸ਼ ਗਾਂਧੀ, ਅਵਤਾਰ ਸਿੰਘ, ਪਰਮਜੀਤ ਸਿੰਘ ਨੇ ਬਾਖ਼ੂਬੀ ਨਿਭਾਈ |
ਪਿਛਲੀ ਖ਼ਬਰ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਦਾ ਕੈਨੇਡਾ ਤੋਂ ਵਾਪਸ ਪਰਤਣ 'ਤੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਤਰਸੇਮ ਬੱਤਰਾ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਦੀ ਬੇਟੀਆਂ ਦੇ ਵਿਆਹ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।