ਨਿਹਾਲ ਸਿੰਘ ਵਾਲਾ, 19 ਨਵੰਬਰ (ਪਲਵਿੰਦਰ ਸਿੰਘ ਟਿਵਾਣਾ)-ਸਥਾਨਕ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰਾਇਲ ਕਾਨਵੈਂਟ ਸਕੂਲ, ਨਿਹਾਲ ਸਿੰਘ ਵਾਲਾ ਦੇ ਚੌਥੀ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਸਾਲਾਨਾ ਸਮਾਗਮ ਉਡਾਣ 2025 'ਚ ਖੂਬ ਧਮਾਲ ਪਾਈ | ਸਮਾਗਮ ਦਾ ਆਰੰਭ ਬੱਚਿਆਂ ਦੀ ਸਕੂਲੀ ਜੀਵਨ ਦੀ ਸ਼ੁਰੂਆਤ ਤੋਂ ਕੀਤਾ ਗਿਆ | ਜਿਸ 'ਚ ਬੱਚਿਆਂ ਦੇ ਸਕੂਲ ਵਿਚ ਪਹਿਲੇ ਦਿਨ ਦੀ ਸ਼ਿਰਕਤ ਤੋਂ ਲੈ ਕੇ ਸਮੁੱਚੇ ਸਕੂਲੀ ਜੀਵਨ ਨੂੰ ਦਿਖਾਇਆ ਗਿਆ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਹਰਿਆਣਵੀ, ਰਾਜਸਥਾਨੀ ਤੇ ਪੰਜਾਬੀ ਡਾਂਸ ਗਿੱਧਾ ਤੇ ਭੰਗੜਾ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਸਮਾਗਮ ਦੀ ਸਮਾਪਤੀ ਮੈਂ ਪੰਜਾਬ ਹਾਂ ਨਾਟਕ ਰਾਹੀਂ ਕੀਤੀ ਗਈ ਜਿਸ ਵਿਚ ਵਿਦਿਆਰਥੀਆਂ ਨੇ ਸਮੁੱਚੇ ਪੰਜਾਬ ਦੀ ਝਾਕੀ ਦਿਖਾ ਕੇ ਸਭ ਦਾ ਮਨ ਮੋਹ ਲਿਆ | ਦਰਸ਼ਕ ਬਣ ਕੇ ਸਕੂਲ ਪਹੁੰਚੇ ਮਾਪਿਆਂ ਨੇ ਆਪਣੇ ਬੱਚਿਆਂ ਦੀ ਪ੍ਰਤਿਭਾ ਦਾ ਖੂਬ ਆਨੰਦ ਮਾਣਿਆ | ਇਸ ਮੌਕੇ 'ਤੇ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਵਾਲੀਆ, ਮੈਨੇਜਰ ਮੈਡਮ ਸੋਨਿਕਾ ਵਾਲੀਆ, ਵਾਈਸ ਚੇਅਰਮੈਨ ਨਿਖਿਲ ਵਾਲੀਆ, ਐਚ.ਆਰ. ਮੈਨੇਜਰ ਮੈਡਮ ਨਿਧੀ ਵਾਲੀਆ, ਪਿ੍ੰਸੀਪਲ ਭਰਤ ਕਾਲੀਆ ਤੇ ਵਾਈਸ ਪਿ੍ੰਸੀਪਲ ਰੇਖਾ ਭੰਡਾਰੀ ਨੇ ਸਾਰੇ ਬੱਚਿਆਂ ਨੂੰ ਟਰਾਫ਼ੀਆਂ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ |